ਸਿਡਨੀ ਸਥਿਤ ਸਕੂਲ ''ਚ ਕਾਰ ਪਾਰਕਿੰਗ ਨੂੰ ਲੈ ਕੇ ਮਾਵਾਂ ''ਚ ਹੋਇਆ ਝਗੜਾ

05/15/2018 2:00:47 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਸਥਿਤ ਇਕ ਸਕੂਲ ਦੇ ਬਾਹਰ ਬੱਚਿਆਂ ਦੀਆਂ ਮਾਵਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਨੂੰ ਖਤਮ ਕਰਨ ਲਈ ਪੁਲਸ ਨੂੰ ਬੁਲਾਉਣਾ ਪਿਆ। ਝਗੜਾ ਸਕੂਲ 'ਚ ਪਾਰਕਿੰਗ ਦੀ ਥਾਂ ਨੂੰ ਲੈ ਕੇ ਹੋਇਆ, ਇਹ ਝਗੜਾ ਉਦੋਂ ਹੋਇਆ ਜਦੋਂ ਦੋਵੇਂ ਮਾਵਾਂ ਬੱਚਿਆਂ ਨੂੰ ਸਕੂਲ ਤੋਂ ਲੈਣ ਗਈਆਂ ਸਨ। ਇਸ ਝਗੜੇ ਦੀ ਵੀਡੀਓ ਉੱਥੇ ਮੌਜੂਦ ਲੋਕਾਂ ਨੇ ਮੋਬਾਈਲ ਫੋਨ 'ਚ ਕੈਦ ਕੀਤੀ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਸਟਾਫ ਅਤੇ ਹੋਰ ਬੱਚਿਆਂ ਦੇ ਮਾਪਿਆਂ ਨੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਔਰਤਾਂ ਲੜਦੀਆਂ ਰਹੀਆਂ, ਜਿਸ ਤੋਂ ਬਾਅਦ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਉਨ੍ਹਾਂ ਆ ਕੇ ਝਗੜਾ ਖਤਮ ਕਰਵਾਇਆ। 
ਸਕੂਲੀ ਵਿਦਿਆਰਥੀ ਇਸ ਝਗੜੇ ਨੂੰ ਦੇਖਦੇ ਰਹੇ। ਸਕੂਲ ਦੇ ਪ੍ਰਿੰਸੀਪਲ ਮਾਰਗਰੈਟ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਸਭ ਪਰੇਸ਼ਾਨ ਕਰ ਦੇਣ ਵਾਲਾ ਸੀ। ਮਾਵਾਂ ਦਾ ਅਜਿਹਾ ਵਤੀਰਾ ਹੋਰ ਮਾਪਿਆਂ ਅਤੇ ਬੱਚਿਆਂ ਲਈ ਚੰਗਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਮੁਆਫ਼ੀ ਮੰਗਦਾ ਹਾਂ ਕਿ ਇਸ ਹਿੰਸਕ ਘਟਨਾ ਨੂੰ ਦੇਖਣ ਵਾਲੇ ਬੱਚੇ ਵੀ ਪਰੇਸ਼ਾਨ ਹੋਏ। ਹਾਲਾਂਕਿ ਇਸ ਝਗੜੇ ਨੂੰ ਪੁਲਸ ਅਧਿਕਾਰੀਆਂ ਨੇ ਆ ਕੇ ਖਤਮ ਕਰਵਾਇਆ। ਇਸ ਝਗੜੇ 'ਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਵਲੋਂ ਘਟਨਾ ਦੀ ਜਾਂਚ ਪੜਤਾਲ ਜਾਰੀ ਹੈ।