ਮੁੰਬਈ : ਤੈਰਦਾ ਰੇਸਤਰਾਂ ਸਮੁੰਦਰ ''ਚ ਡੁੱਬਿਆ, 15 ਲੋਕਾਂ ਨੂੰ ਬਚਾਇਆ ਗਿਆ

05/26/2018 3:55:00 AM

ਮੁੰਬਈ— ਮਾਹਿਮ ਸਥਿਤ ਬਾਂਦਰਾ ਵਰਲੀ ਸੀ ਲਿੰਕ ਦੇ ਨੇੜੇ ਇਕ ਕਿਸ਼ਤੀ ਅਰਬ ਸਾਗਰ ਵਿਚ ਡੁੱਬ ਗਈ। ਇਸ ਕਿਸ਼ਤੀ ਨੂੰ ਤੈਰਦੇ ਰੇਸਤਰਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲਾਂਕਿ ਕਿਸ਼ਤੀ 'ਚ ਸਵਾਰ 15 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ।
ਆਫਤ ਮੈਨੇਜਮੈਂਟ ਕੰਟਰੋਲ ਰੂਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਸ਼ਾਮ 6.20 ਮਿੰਟ 'ਤੇ ਇਸ ਘਟਨਾ ਦੀ ਸੂਚਨਾ ਮਿਲੀ। ਬਾਂਦਰਾ ਪੁਲਸ ਤੇ ਤੱਟੀ ਪੁਲਸ ਨੂੰ ਇਹ ਜਾਣਕਾਰੀ ਦਿੱਤੀ ਗਈ। ਬਾਂਦਰਾ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 15 ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਿਸ਼ਤੀ ਏ.ਆਰ.ਟੀ. ਨਾਂ ਦੀ ਕੰਪਨੀ ਨਾਲ ਸੰਬੰਧਿਤ ਹੈ।