ਮੁੰਬਈ : ਗੋਰੇਗਾਓਂ ਵਿਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ

Sunday, May 27, 2018 - 09:05 PM (IST)

ਮੁੰਬਈ (ਏਜੰਸੀ)- ਐਤਵਾਰ ਨੂੰ ਮੁੰਬਈ ਦੇ ਗੋਰੇਗਾਓਂ ਵਿਚ ਟੈਕਨਿਕ ਪਲੱਸ ਵਨ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਚੁੱਕੀਆਂ ਹਨ। ਬਿਲਡਿੰਗ ਦੀ 8ਵੀਂ ਮੰਜ਼ਿਲ ਵਿਚ ਅੱਗ ਲੱਗੀ ਹੈ, ਜਿਥੋਂ ਧੂੰਆਂ ਉਠਦਾ ਨਜ਼ਰ ਆ ਰਿਹਾ ਹੈ। ਫਿਲਹਾਲ ਅਜੇ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਕ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਇਸ ਆਪ੍ਰੇਸ਼ਨ ਦੌਰਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸ਼ਾਮ 4.24 ਵਜੇ ਮਿਲੀ ਸੀ ਜਿਸ 20 ਮਿੰਟਾਂ ਅੰਦਰ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਅਤੇ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਿਲਹਾਲ ਅਜੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਘਟਨਾ ਵਾਲੀ ਥਾਂ ਉੱਤੇ 6 ਗੱਡੀਆਂ ਅਤੇ 8 ਫਾਇਰ ਮੁਲਾਜ਼ਮ ਮੌਜੂਦ ਹਨ।


Related News