11 ਲੱਖ ਤੋਂ ਵਧ ਲੋਕਾਂ ਦੇ ਨਾਂ ਸੂਰਜ ਤਕ ਲੈ ਕੇ ਜਾਵੇਗਾ ਪਾਰਕ ਸੋਲਰ ਪ੍ਰੋਬ ਮਿਸ਼ਨ

Thursday, May 24, 2018 - 12:31 AM (IST)

ਵਾਸ਼ਿੰਗਟਨ— ਸੂਰਜ ਨੇੜੇ ਪਹੁੰਚਣ ਵਾਲਾ ਪਹਿਲਾ ਮਿਸ਼ਨ ਪੁਲਾੜ ਏਜੰਸੀ ਨਾਸਾ ਦਾ ਪਾਰਕਰ ਸੋਲਰ ਪ੍ਰੋਬ ਇਸ ਸਾਲ ਜੁਲਾਈ 'ਚ ਕਰੀਬ 11 ਲੱਖ ਲੋਕਾਂ ਦੇ ਨਾਂ ਉਥੇ ਤਕ ਲੈ ਕੇ ਜਾਵੇਗਾ। 7 ਸਾਲ ਦੇ ਆਪਣੇ ਮਿਸ਼ਨ ਦੌਰਾਨ ਇਹ ਸੂਰਜ ਦੇ ਵਾਤਾਵਰਣ ਤੋਂ 24 ਵਾਰ ਹੋ ਕੇ ਲੰਘੇਗਾ। ਅੱਜ ਤੋਂ ਪਹਿਲਾਂ ਕੋਈ ਵੀ ਪੁਲਾੜ ਯਾਨ ਇਸ ਸਿਤਾਰੇ ਦੇ ਇੰਨੇ ਨੇੜੇ ਨਹੀਂ ਪਹੁੰਚਿਆ ਹੈ। ਅਮਰੀਕਾ ਦੀ ਜਾਨਸ ਹਾਪਕਿੰਸ ਅਪਲਾਇਡ ਫਿਜ਼ਿਕਸ ਲੈਬ 'ਚ ਤਿਆਰ ਪਾਰਕਰ ਸੋਲਰ ਪ੍ਰੋਬ ਦੀ ਪ੍ਰੋਜੈਕਟ ਸਾਇੰਟਿਸਟ ਨਿਕੋਲਾ ਫਾਕਸ ਨੇ ਕਿਹਾ, 'ਪਾਰਕਰ ਸੋਲਰ ਪ੍ਰੋਬ ਸੂਰਜ ਬਾਰੇ ਸਾਡੀ ਸਮਝ 'ਚ ਕ੍ਰਾਂਤੀ ਲਿਆਵੇਗਾ। ਇਹ ਉਹ ਸਿਤਾਰਾ ਹੋਵੇਹਾ ਜਿਸ ਦਾ ਇੰਨੇ ਨੇੜਿਓ ਅਧਿਐਨ ਹੋ ਸਕੇਗਾ।' ਫਾਕਸ ਨੇ ਦੱਸਿਆ ਕਿ, 'ਇਹ ਪੁਲਾੜ ਯਾਨ ਉਨ੍ਹਾਂ ਕਈ ਲੋਕਾਂ ਦੇ ਨਾਂ ਵੀ ਨਾਲ ਲੈ ਕੇ ਜਾਵੇਗਾ ਜੋ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਮਾਰਚ 'ਚ ਕਿਸੇ ਸਿਤਾਰੇ ਤਕ ਪਹੁੰਚਣ ਵਾਲੇ ਮਨੁੱਖਤਾ ਦੇ ਪਹਿਲੇ ਮਿਸ਼ਨ 'ਤੇ ਸੂਰਜ ਤਕ ਜਾਣ ਵਾਲੇ ਪੁਲਾਣ ਯਾਨ ਨਾਲ ਆਪਣੇ ਨਾਂ ਭੇਜਣ ਲਈ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਸਾਢੇ 7 ਹਫਤੇ ਤਕ ਚੱਲੀ ਇਸ ਪ੍ਰਕਿਰਿਆ 'ਚ ਕੁਲ 11,37,202 ਨਾਂ ਦਰਜ ਹੋਏ ਤੇ ਉਨ੍ਹਾਂ ਦੀ ਪੁਸ਼ਟੀ ਹੋਈ। ਇਨ੍ਹਾਂ ਲੋਕਾਂ ਦੇ ਨਾਂ ਇਕ ਮੈਮੋਰੀ ਕਾਰਡ 'ਚ ਪਾਏ ਗਏ ਜਿਸ ਨੂੰ 18 ਮਈ ਨੂੰ ਪੁਲਾੜ ਯਾਨ 'ਚ ਲਗਾਇਆ ਗਿਆ। ਇਹ ਪੁਲੜ ਯਾਨ 31 ਜੁਲਾਈ ਨੂੰ ਉਡਾਣ ਭਰੇਗਾ।


Related News