ਅਗਲੇ 4 ਦਿਨਾਂ ''ਚ ਕੇਰਲ ਪਹੁੰਚੇਗਾ ਮਾਨਸੂਨ

05/26/2018 10:35:35 AM

ਨਵੀਂ ਦਿੱਲੀ— ਭਿਆਨਕ ਗਰਮੀ ਤੋਂ ਰਾਹਤ ਦੀ ਉਮੀਦ ਲਗਾਉਣ ਵਾਲੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਲਈ ਚੰਗੀ ਖ਼ਬਰ ਇਹ ਹੈ। ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੱਖਣੀ-ਪੱਛਮੀ ਮਾਨਸੂਨ ਸ਼ੁੱਕਰਵਾਰ ਨੂੰ ਦੱਖਣੀ ਅੰਡੇਮਾਨ ਸਾਗਰ 'ਚ ਪਹੁੰਚ ਗਿਆ ਅਤੇ ਜਿਸ ਕਰਕੇ ਅਗਲੇ 4 ਦਿਨਾਂ ਤੋਂ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਇਹ ਪੂਰਵ ਅਨੁਮਾਨ ਬਰਕਰਾਰ ਰਹਿੰਦਾ ਹੈ ਤਾਂ ਇਸ ਸਾਲ ਮਾਨਸੂਨ ਆਪਣੀ ਆਮ ਤਾਰੀਖ ਤੋਂ 3 ਦਿਨ ਪਹਿਲਾਂ ਆਵੇਗਾ।
ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਦੱਖਣੀ ਭਾਰਤ ਦੇ ਕਈ ਹਿੱਸਿਆਂ 'ਚ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਮੌਸਮ ਦਾ ਪੂਰਵ ਅਨੁਮਾਨ ਲਗਾਉਣ ਵਾਲੀ ਸੁਤੰਤਰ ਏਜੰਸੀਆਂ ਦਾ ਕਹਿਣਾ ਹੈ ਕਿ ਮਜ਼ਬੂਤ ਸ਼ੁਰੂਆਤ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਅਤੇ ਸੋਕਾ ਪੈਣ ਦਾ ਸ਼ੱਕ ਵੱਧ ਗਿਆ ਹੈ। ਖਾਸ ਤੌਰ 'ਤੇ ਲਿਹਾਜ ਤੋਂ ਮਹੱਤਰਪੂਰਨ ਜੁਲਾਈ ਅਤੇ ਅਗਸਤ ਦੇ ਮਹੀਨੇ 'ਚ ਇਸ ਦਾ ਖਤਰਾ ਵਧ ਹੈ।
ਪ੍ਰਾਈਵੇਟ ਫਾਰਕਾਸਟਰ ਨੇ ਭਾਵੇਂ ਹੀ ਸਾਵਧਾਨ ਰਹਿਣ ਨੂੰ ਕਿਹਾ ਪਰ ਆਈ. ਐੈੱਮ.ਡੀ. ਦੇ ਨਿਰਦੇਸ਼ਨ ਡੀ. ਐੈੱਮ. ਪਈ ਦਾ ਕਹਿਣਾ ਹੈ ਕਿ ਮਾਨਸੂਨੀ ਬਾਰਿਸ਼ ਦੇਸ਼ ਤੋਂ ਵੱਖ-ਵੱਖ ਹਿੱਸਿਆਂ 'ਚ ਕਿਵੇਂ ਹੋਵੇਗੀ। ਇਸ ਦੀ ਭਵਿੱਖਬਾਣੀ ਕਰਨਾ ਅਜੇ ਜਲਦਬਾਜੀ ਹੋਵੇਗੀ। ਅਮਰੀਕਾ ਸਥਿਤ ਕਮਰਸ਼ਲ ਫਾਰਕਾਸਟਰ 'ਐਕਿਊਵੈਦ' ਨੇ ਕਿਹਾ ਹੈ ਕਿ ਮਿਡ-ਸੀਜ਼ਨ ਬਾਰਿਸ਼ ਕਾਫੀ ਜ਼ਿਆਦਾ ਹੋਵੇਗੀ। ਆਸਮਾਨ ਮਾਨਸੂਨ ਤੋਂ ਸੋਕਾ ਅਤੇ ਹੜ੍ਹ ਦਾ ਖਤਰਾ ਰਹੇਗਾ।