ਮੋਬਾਇਲ ਟਾਵਰ ਲਗਾਉਣ ਨੂੰ ਲੈ ਕੇ ਹੋਏ ਝਗੜੇ ''ਚ 6 ਖਿਲਾਫ਼ ਮਾਮਲਾ ਦਰਜ

05/14/2018 11:55:59 AM

ਮੁੱਦਕੀ/ ਤਲਵੰਡੀ ਭਾਈ (ਹੈਪੀ/ਗੁਲਾਟੀ) - ਬੀਤੀ ਦੇਰ ਸ਼ਾਮ ਪਿੰਡ ਗਿੱਲ ਵਿਖੇ ਮੋਬਾਇਲ ਟਾਵਰ ਲਗਾਉਣ ਨੂੰ ਲੈ ਕੇ ਹੋਏ ਝਗੜੇ ਇਕ ਵਿਅਕਤੀ 'ਤੇ ਹਵਾਈ ਫਾਇਰ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਤਹਿਤ ਪੁਲਸ ਨੇ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਇਸ ਸਬੰਧ ਵਿਚ ਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਿੱਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਘਰ ਵਿਚ ਜੀਓ ਕੰਪਨੀ ਦਾ ਟਾਵਰ ਲਗਾਉਣ ਚਾਹੁੰਦਾ ਸੀ ਕਿ ਪਿੰਡ ਦੇ ਲੋਕਾਂ ਨੇ ਇਸ ਰੰਜਿਸ਼ ਕਾਰਨ ਮੇਰੇ ਨਾਲ ਝਗੜਾ ਕਰ ਲਿਆ। ਇਸ ਝਗੜੇ ਦੌਰਾਨ ਬਲਵੀਰ ਸਿੰਘ ਨੇ 32 ਬੋਰ ਦੀ ਰਿਵਾਲਵਰ ਨਾਲ ਹਵਾਈ ਫਾਇਰ ਕਤਰ ਦਿੱਤੇ। ਉਸ ਨੇ ਕਿਹਾ ਕਿ ਇਸ ਮੌਕੇ ਬਲਵੀਰ ਸਿੰਘ ਨਾਲ ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਪਵਿੱਤਰ ਸਿੰਘ, ਜਗਸੀਰ ਸਿੰਘ ਜਿਨ੍ਹਾਂ ਕੋਲ ਗੰਡਾਸੀ, ਕਿਰਚਾਂ ਅਤੇ ਕਿਰਪਾਨਾਂ ਆਦਿ ਹਥਿਆਰ ਮੌਜੂਦ ਸੀ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਮੌਕੇ ਪਹੁੰਚੇ ਪੁਲਸ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ।

ਪਿੰਡ ਵਾਸੀ ਮੋਬਾਇਲ ਟਾਵਰ ਲੱਗਣ ਦਾ ਕਰ ਰਹੇ ਸਨ ਵਿਰੋਧ
ਇਸ ਮੌਕੇ ਪਿੰਡ ਗਿੱਲ ਦੇ ਵਸਨੀਕ ਪਿੰਡ 'ਚ ਮੋਬਾਇਲ ਟਾਵਰ ਲਗਾਉਣ ਸਬੰਧੀ ਵਿਰੋਧ ਕਰ ਰਹੇ ਸਨ। ਇਸ ਸਬੰਧ 'ਚ ਪਿੰਡ ਦੇ ਵਸਨੀਕਾਂ ਵੱਲੋਂ ਜਿੱਥੇ ਮੋਬਾਇਲ ਟਾਵਰ ਲਗਾਉਣ ਖਿਲਾਫ਼ ਧਰਨਾ ਲਗਾਇਆ ਗਿਆ, ਉਥੇ ਹੀ ਮਾਨਯੋਗ ਅਦਾਲਤ 'ਚ ਇਸ ਟਾਵਰ ਲੱਗਣ ਦੇ ਵਿਰੋਧ 'ਚ ਰਿੱਟ ਵੀ ਦਾਖ਼ਲ ਕੀਤੀ ਹੋਈ ਹੈ। ਇਸ ਸਬੰਧ 'ਚ 11 ਮਈ ਨੂੰ ਉਕਤ ਮਾਮਲਾ ਕਾਫ਼ੀ ਗਰਮਾ ਗਿਆ ਸੀ ਪਰ ਪੁਲਸ ਦੇ ਦਖਲ ਦੇਣ 'ਤੇ ਮਾਮਲਾ ਸ਼ਾਂਤ ਹੋ ਗਿਆ ਸੀ।