ਵਿਧਾਇਕ ਗਿਲਜੀਆਂ ਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਕੀਤਾ ਪਹਿਲਵਾਨਾਂ ਦਾ ਸਨਮਾਨ

06/04/2018 5:39:36 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਬਾਬਾ ਹਜ਼ਾਰਾ ਜੀ ਦੇ ਜੋੜ ਮੇਲੇ ਦੌਰਾਨ ਮਹਿਮੀ ਪਰਿਵਾਰ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਜਾ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਰਜਿੰਦਰ ਸਿੰਘ ਪਹਿਲਵਾਨ, ਹਰਮਿੰਦਰ ਸਿੰਘ, ਗੁਰਚਰਨ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ ਅਤੇ ਕੁਲਵੀਰ ਸਿੰਘ ਦੀ ਦੇਖਰੇਖ 'ਚ ਪਿਆਰਾ ਸਿੰਘ, ਕਰਮ ਸਿੰਘ, ਗੁਰਬਖਸ਼ ਸਿੰਘ ਅਤੇ ਸ਼ੀਤਲ ਸਿੰਘ ਦੀ ਯਾਦ 'ਚ ਕਰਵਾਏ ਗਏ। ਇਸ ਛਿੰਝ ਮੇਲੇ 'ਚ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਇਲਨਚੇਲੀਅਨ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ। ਇਸ ਦੌਰਾਨ ਕੁਸ਼ਤੀ ਮੁਕਾਬਲਿਆਂ 'ਚ ਸੂਬੇ ਭਰ ਦੇ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲੈ ਕੇ ਜ਼ੋਰ ਅਜਮਾਇਸ਼ ਕੀਤੀ। ਮੇਲੇ ਦਾ ਮੁੱਖ ਆਕਰਸ਼ਣ ਗੁਰਜ ਦੀ ਕੁਸ਼ਤੀ 'ਚ ਗਨੀ ਹੁਸ਼ਿਆਰਪੁਰ ਨੇ ਸੰਦੀਪ ਡੂਮਛੇੜੀ ਨੂੰ ਹਰਾਇਆ। ਛੋਟੇ ਗੁਰਜ ਦੇ ਮੁਕਾਬਲੇ 'ਚ ਅਰਮਾਨ ਹੁਸ਼ਿਆਰਪੁਰ ਨੇ ਅਰਮਾਨ ਬੁਆਦਮੜੀ ਨੂੰ ਹਰਾਇਆ। ਇਸੇ ਤਰ੍ਹਾਂ ਨੇਕੀ ਕੰਗਣੀਵਾਲ ਨੇ ਜਸਬੀਰ ਫਗਵਾੜਾ ਨੂੰ, ਜੱਸਾ ਨੇ ਪਰਵਿੰਦਰ ਨੂੰ ਹਰਾਇਆ। ਮੁੱਖ ਮਹਿਮਾਨ ਵਿਧਾਇਕ ਗਿਲਜੀਆਂ ਅਤੇ ਐੱਸ. ਐੱਸ. ਪੀ. ਜੇ . ਇਲਨਚੇਲੀਅਨ ਨੇ ਪ੍ਰੰਪਰਾਗਤ ਖੇਡ ਕੁਸ਼ਤੀ ਨੂੰ ਉਤਸ਼ਾਹਤ ਕਰਨ ਵਾਲੇ ਪ੍ਰਬੰਧਕਾਂ ਦੀ ਸਲਾਘਾ ਕੀਤੀ। 
ਇਸ ਮੌਕੇ ਪ੍ਰਬੰਧਕਾਂ ਨੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਬਾਬਾ ਰਵੀਪਾਲ, ਰਾਕੇਸ਼ ਵੋਹਰਾ, ਥਾਣਾ ਮੁਖੀ ਪ੍ਰਦੀਪ ਸਿੰਘ, ਤਹਿਸੀਲਦਾਰ ਬਲਜਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ, ਗੋਲਡੀ ਕਲਿਆਣਪੁਰ, ਅਵਤਾਰ ਬਲੜਾ, ਅਵਤਾਰ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ, ਰਘੁਵਿੰਦਰ ਸਿੰਘ, ਰਤਨ ਸਿੰਘ, ਪ੍ਰਿਥੀਪਾਲ ਸਿੰਘ ਦਾਤਾ, ਬਲਕਾਰ ਸਿੰਘ ਕੰਗ, ਇੰਦਰ ਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ, ਗੁਰਦਿਆਲ ਸਿੰਘ, ਗੋਪੀ ਜੌੜਾ, ਅਜੀਤ ਪਾਲ ਸਿੰਘ, ਤਰਲੋਕ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਪ੍ਰਬੰਧਕਾਂ ਨੇ ਆਏ ਮੁੱਖ ਮਹਿਮਾਨਾਂ ਅਤੇ ਸਹਿਯੋਗ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਮਨਜੀਤ ਸਿੰਘ ਅਮਰੀਕਾ, ਮਨਜੀਤ ਸਿੰਘ ਨਿਊਜੀਲੈਂਡ ਅਤੇ ਜਗਜੀਤ ਸਿੰਘ ਆਦਿ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਕਮੇੰਟੇਟਰ ਫਾਰੂਕ ਅਲੀ ਨੇ ਬਾਖੂਬੀ ਸੰਭਾਲਿਆ। 


Related News