ਕਰਨਾਟਕ ''ਚ ਭਾਜਪਾ ਦੀ ਹਾਰ ਨੇ ਕੇਂਦਰ ''ਚ ਕਾਂਗਰਸ ਸਰਕਾਰ ਦਾ ਮੁੱਢ ਬੰਨ੍ਹਿਆ: ਗਿਲਜੀਆਂ

05/20/2018 1:13:27 PM

ਟਾਂਡਾ ਉੜਮੁੜ (ਪੰਡਿਤ)— ਅਨੈਤਿਕ ਤਰੀਕਿਆਂ ਨਾਲ ਕਰਨਾਟਕ ਦੀ ਸੱਤਾ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ 'ਚ ਲੱਗੀ ਭਾਜਪਾ ਦੀ ਹਾਰ ਨੇ ਕੇਂਦਰ 'ਚ 2019 ਦੀਆਂ ਚੋਣਾਂ 'ਚ ਕਾਂਗਰਸ ਸਰਕਾਰ ਦਾ ਮੁੱਢ ਬੰਨ੍ਹ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਬਲਾਕ ਕਾਂਗਰਸ ਦਫਤਰ ਵਿਚ ਪਾਰਟੀ ਵਰਕਰਾਂ ਦੀ ਹਾਜ਼ਰੀ 'ਚ ਕੀਤਾ। ਇਸ ਮੌਕੇ ਉਨ੍ਹਾਂ ਕਰਨਾਟਕ 'ਚ ਭਾਜਪਾ ਨੂੰ ਮਿਲੀ ਹਾਰ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੰਦੇ ਕਿਹਾ ਕਿ ਲੋਕਤੰਤਰ ਨੂੰ ਕਤਲ ਹੋਣ ਤੋਂ ਬਚਾਉਣ 'ਚ ਮਾਨਯੋਗ ਸੁਪਰੀਮ ਕੋਰਟ ਦਾ ਇਤਿਹਾਸਕ ਰੋਲ ਰਿਹਾ ਹੈ। 
ਗਿਲਜੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਨੇ ਸੱਤਾ ਦਾ ਦੁਰਉਪਯੋਗ ਕਰਕੇ ਜਿਨ੍ਹਾਂ ਰਾਜਾਂ 'ਚ ਧੋਖੇ ਨਾਲ ਸਰਕਾਰਾਂ ਬਣਾਈਆਂ ਸਨ ਪਰ ਕਰਨਾਟਕ 'ਚ ਸੱਚ ਦੀ ਜਿੱਤ ਨਾਲ ਭਾਜਪਾ ਦੇ ਨਾਪਾਕ ਇਰਾਦੇ ਨਾਕਾਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਜਿੱਤ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਸਿਮਰਨ ਸੈਣੀ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਜਗਜੀਵਨ ਜੱਗੀ, ਹਰਦੀਪ ਸਾਬੀ, ਜੋਗਿੰਦਰ ਸਿੰਘ ਫੌਜੀ ਕਲੋਨੀ, ਸੇਠ ਰਾਮ ਸੇਠੀ, ਕਿਸ਼ਨ ਲਾਲ ਵੈਦ, ਕਿਸ਼ਨ ਬਿੱਟੂ, ਰਾਜੇਸ਼ ਲਾਡੀ, ਰਾਕੇਸ਼ ਬਿੱਟੂ, ਰੂਪ ਲਾਲ, ਗੁਰਮੁਖ ਸਿੰਘ, ਮਨੀ ਬੱਸੀ ਜਲਾਲ, ਗੁਰਸੇਵਕ ਮਾਰਸ਼ਲ, ਮਨੀ ਸਹਿਬਾਜ਼ਪੁਰ, ਮਨਦੀਪ ਸਿੰਘ ਬੱਬੂ, ਗਿੰਨੀ ਅਰੋੜਾ, ਅਨਿਲ ਪਿੰਕਾ, ਰਾਜ ਕੁਮਾਰ, ਕੁਲਦੀਪ ਸਿੰਘ, ਭੁਪਿੰਦਰ ਕਲਸੀ, ਜੀਵਨ ਕੁਮਾਰ ਬਬਲੀ ਆਦਿ ਮੌਜੂਦ ਸਨ।