ਮਿਤਾਲੀ ਨੂੰ ''ਮੈਨ ਆਫ ਦ ਮੈਚ'' ਮਿਲਣ ਤੋਂ ਬਾਅਦ ਫੈਂਸ ਬੋਲੇ- ਸ਼ਰਮ ਕਰੋ BCCI

06/05/2018 12:18:43 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪੁਰਸ਼ ਟੀਮਾਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਖਰਚ ਕਰਦੀ ਹੈ। ਇਸ ਦੀ ਇਕ ਵੱਡੀ ਉਦਾਹਰਨ ਆਈ. ਪੀ. ਐੱਲ. ਟੂਰਨਾਮੈਂਟ ਹੈ। ਜਿੱਥੇ ਖਿਡਾਰੀਆਂ ਨੂੰ ਸਿਰਫ ਇਕ ਕੈਚ ਦੇ ਲਈ 1 ਲੱਖ ਰੁਪਏ ਦਿੱਤੇ ਜਾਂਦੇ ਹਨ ਪਰ ਜਦੋਂ ਗੱਲ ਮਹਿਲਾ ਟੀਮ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨੇ ਦੀ ਆਉਦੀ ਹੈ ਤਾਂ ਬੀ. ਸੀ. ਸੀ. ਆਈ. 2 ਕਦਮ ਪਿੱਛੇ ਰਹਿੰਦੀ ਹੈ।
ਐਤਵਾਰ ਨੂੰ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਦੌਰਾਨ ਭਾਰਤੀ ਮਹਿਲਾ ਟੀਮ ਨੇ ਥਾਈਲੈਂਡ ਨੂੰ ਹਰਾਇਆ। ਭਾਰਤ ਦੀ ਜਿੱਤ ਦੇ ਹੀਰੋ ਕਪਤਾਨ ਮਿਤਾਲੀ ਰਾਜ ਰਹੀ, ਜਿਸ ਨੇ 97 ਦੌੜਾਂ ਦੀ ਜੇਤੂ ਪਾਰੀ ਖੇਡੀ। ਜਿਸ ਦੇ ਲਈ ਉਸ ਨੂੰ 'ਮੈਨ ਆਫ ਦ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੂੰ 250 ਡਾਲਰ (17,000) ਰੁਪਏ ਦੇ ਕਰੀਬ ਇਨਾਮੀ ਰਾਸ਼ੀ ਮਿਲੀ। ਜਿਸ ਨੂੰ ਦੇਖ ਫੈਂਸ ਨੇ ਬੋਰਡ 'ਤੇ ਗੁੱਸਾ ਕੱਢਿਆ।
ਆਈ. ਪੀ. ਐੱਲ. ਦੇ ਹਰ ਮੈਚ 'ਚ ਨਵੀਂ ਸੋਚ ਲਈ ਹਰ ਮੈਚ 'ਚ ਕਪਤਾਨ ਨੂੰ ਸਟਾਰ ਪਲੱਸ ਨਵੀਂ ਸੋਚ ਲਈ 1500 ਯੂ. ਐੱਸ. ਡਾਲਰ ਕਰੀਬ ਇਕ ਲੱਖ ਰੁਪਏ ਦਾ ਚੈੱਕ ਦਿੱਤਾ ਜਾਂਦਾ ਹੈ। ਮਿਤਾਲੀ ਦੇ ਹੱਥ 'ਚ 250 ਡਾਲਰ ਦਾ ਚੈੱਕ ਦੇਖ ਕੇ ਫੈਂਸ ਬੀ. ਸੀ. ਸੀ. ਆਈ. 'ਤੇ ਕਈ ਤਰ੍ਹਾਂ ਦੇ ਸਵਾਲ ਕਰਨ ਲੱਗੇ। ਸੋਸ਼ਲ ਮੀਡੀਆ 'ਤੇ ਇਕ ਫੈਨ ਨੇ ਲਿਖਿਆ ਕਿ ਇਹ ਤੁਸੀਂ ਉਸ ਨੂੰ ਐਵਾਰਡ ਸਨਮਾਨਤ ਕਰ ਰਹੇ ਹੋ ਜਾ ਫਿਰ ਚੀਜ ਦਾ ਡੋਨੇਸ਼ਨ ਦੇ ਰਹੇ ਹੋ। ਇਕ ਫੈਨ ਨੇ ਲਿਖਿਆ ਕਿ ਬੀ. ਸੀ. ਸੀ. ਆਈ. ਨੂੰ ਸ਼ਰਮ ਆਉਣੀ ਚਾਹੀਦੀ।