ਸ਼ਰਾਰਤੀ ਅਨਸਰਾਂ ਨੇ ਹਾਊਸ ਨੰਬਰਾਂ ਨਾਲ ਕੀਤੀ ਛੇੜਛਾੜ

Wednesday, May 09, 2018 - 01:50 PM (IST)

ਸਰਾਏ ਅਮਾਨਤ ਖਾਂ/ਝਬਾਲ (ਨਰਿੰਦਰ) : ਸਰਹੱਦੀ ਪਿੰਡ ਰਸੂਲਪੁਰ ਵਿਖੇ ਨਵੀਆਂ ਵਾਰਡਬੰਦੀਆਂ ਬਣਾਉਣ ਲਈ ਪੰਚਾਇਤ ਵਿਭਾਗ ਵਲੋਂ ਲੋਕਾਂ ਦੇ ਘਰਾਂ 'ਤੇ ਲਗਾਏ ਤਰਤੀਬਵਾਰ ਨੰਬਰਾਂ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਰੰਗ ਫੇਰ ਕੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਸਾਬਕਾ ਸਰਪੰਚ ਲੱਖਾ ਸਿੰਘ ਰਸੂਲਪੁਰ ਵਲੋਂ ਦਰਖਾਸਤ ਵੀ ਦਿੱਤੀ ਗਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪ੍ਰਤਾਪ ਸਿੰਘ ਅਤੇ ਸਾਬਕਾ ਸਰਪੰਚ ਲੱਖਾ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਕਿਸੇ ਪਿੰਡ ਵਾਸੀ ਨੇ ਦੱਸਿਆ ਪੰਚਾਇਤ ਵਿਭਾਗ ਵਲੋਂ ਕੁਝ ਮਹੀਨੇ ਪਹਿਲਾਂ ਲਗਾਏ ਗਏ ਪਿੰਡ 'ਚ ਤਰਤੀਬਵਾਰ ਲੋਕਾਂ ਦੇ ਘਰਾਂ ਅੱਗੇ ਹਾਉੂਸ ਨੰਬਰਾਂ 'ਤੇ ਕੁਝ ਅਣਪਛਾਤੇ ਨੌਜਵਾਨ ਪੀਲਾ ਰੰਗ ਫੇਰ ਰਹੇ ਹਨ। ਜਿਸ ਤੋਂ ਬਾਅਦ ਜਦ ਉਨ੍ਹਾਂ ਨੇ ਜਾ ਕੇ ਵੇਖਿਆਂ ਤਾਂ ਉਕਤ ਨੌਜਵਾਨ ਮੋਟਰਸਾਈਕਲ 'ਤੇ ਫਰਾਰ ਹੋ ਗਏ । ਉਕਤ ਨੌਜਵਾਨਾਂ ਦਾ ਪਿੰਡ ਵਾਸੀਆਂ ਵਲੋਂ ਪਿੱਛਾ ਵੀ ਕੀਤਾ ਗਿਆ ਪਰ ਉਹ ਦੌੜਨ 'ਚ ਸਫਲ ਹੋ ਗਏ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਹਾਊਸ ਨੰਬਰ ਅਸੀਂ ਬਕਾਇਦਾ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਹੁਕਮਾਂ 'ਤੇ ਕੁਝ ਮਹੀਨੇ ਪਹਿਲਾਂ ਹੀ ਲਗਾਏ ਸਨ ਤਾਂ ਜੋ ਸਹੀ ਤਰੀਕੇ ਨਾਲ ਵਾਰਡ ਬੰਦੀਆਂ ਕੀਤੀਆਂ ਜਾ ਸਕਣ। 
ਇਸ ਸਬੰਧੀ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਦੀ ਕੋਈ ਨਵੇ ਸਿਰੇ ਤੋਂ ਘਰਾਂ ਅੱਗੇ ਨੰਬਰ ਲਿਖਣ ਲਈ ਕੋਈ ਡਿਊਟੀ ਨਹੀਂ ਲਗਾਈ ਅਤੇ ਨਾ ਹੀ ਕੋਈ ਪੰਚਾਇਤ ਵਿਭਾਗ ਦੀ ਅਜਿਹੀ ਕੋਈ ਸਕੀਮ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕੋਈ ਵਿਅਕਤੀ ਜਾਣ ਬੁੱਝ ਕੇ ਅਜਿਹੀ ਸ਼ਰਾਰਤ ਕਰ ਰਿਹਾ ਹੋਵੇ।


Related News