''ਮੈਂ ਭੀ ਰੱਖਤਾ ਹੂੰ ਜ਼ੁਬਾਂ, ਕਿਉਂ ਚੁੱਪ ਰਹੂੰ''

05/01/2018 6:02:55 PM

ਜਲੰਧਰ (ਵਰਿੰਦਰ)— ਕੇਸਰੀ ਸਾਹਿਤ ਸੰਗਮ ਦਾ ਮਹੀਨਾਵਾਰ ਮਿੰਨੀ ਮੁਸ਼ਾਇਰਾ (ਨਸ਼ਿਸਤ) ਜਗ ਬਾਣੀ/ਪੰਜਾਬ ਕੇਸਰੀ ਦੇ ਕਾਨਫੰਰਸ ਹਾਲ 'ਚ ਸੰਪੰਨ ਹੋਇਆ, ਜਿਸ ਦੀ ਪ੍ਰਧਾਨਗੀ ਸਭਾ ਦੇ ਚੇਅਰਮੈਨ ਜਨਾਬ ਹਰਬੰਸ ਸਿੰਘ ਅਕਸ ਨੇ ਕੀਤੀ। ਸ਼ਮ੍ਹਾ ਰੋਸ਼ਨ ਕਰਨ ਤੋਂ ਬਾਅਦ ਜਨਾਬ ਅਕਸ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੇਸਰੀ ਸਾਹਿਤ ਸੰਗਮ ਸ਼੍ਰੀ ਵਿਜੇ ਚੋਪੜਾ ਦੀ ਸਰਪ੍ਰਸਤੀ ਅਤੇ ਰਹਿਨੁਮਾਈ ਹੇਠ ਉਰਦੂ, ਹਿੰਦੂ ਅਤੇ ਪੰਜਾਬੀ ਦੀ ਖਿਦਮਤ ਕਰ ਰਿਹਾ ਹੈ। ਮਿੰਨੀ ਮੁਸ਼ਾਇਰੇ ਦੀ ਨਿਜਾਮਤ ਕਰਦਿਆਂ ਪੰਜਾਬੀ ਦੇ ਸ਼ਾਇਰ ਪਰਮਦਾਸ ਹੀਰ ਨੇ ਵਾਰੀ-ਵਾਰੀ ਸਾਰੇ ਕਵੀਆਂ ਨੂੰ ਸੱਦਾ ਦਿੱਤਾ। 
ਮੁਸ਼ਾਇਰੇ 'ਚ ਗਜ਼ਲ ਦੇ ਦੋ ਦੌਰ ਹੋਏ, ਪਹਿਲਾ ਦੌਰ ਤਰਹੀ ਗਜ਼ਲ ਦਾ ਸੀ ਜਦੋਕਿ ਦੂਜੇ ਦੌਰ 'ਚ ਗੈਰ-ਤਰਹੀ ਗਜ਼ਲ ਪੜ੍ਹੀ ਗਈ। ਤਰਹੀ ਮਿਸਰਾ ਸੀ ''ਮੈਂ ਭੀ ਰਖਤਾ ਹੂੰ ਜ਼ੁਬਾਂ ਕਿਉਂ ਚੁੱਪ ਰਹੂੰ।'' ਤਰਹੀ ਗਜ਼ਲ ਦੇ ਦੌਰ 'ਚ ਸਭਾ ਦੇ ਪ੍ਰਧਾਨ ਵਰਿੰਦਰ ਸ਼ਰਮਾ ਯੋਗੀ, ਜਨਾਬ ਹਰਬੰਸ ਸਿੰਘ ਅਕਸ, ਜਨਾਬ ਸਲੀਮ ਅੰਸਾਰੀ, ਜਨਾਬ ਵਰਿੰਦਰ ਅਦਬ, ਵੰਦਨਾ ਮਹਿਤਾ, ਪਰਮਦਾਸ ਹੀਰ ਅਤੇ ਸੁਖਵਿੰਦਰ ਸਿੰਘ ਸੰਧੂ ਨੇ ਆਪਣਾ ਕਲਾਮ ਪੇਸ਼ ਕੀਤਾ ਜਦਕਿ ਗੈਰ-ਤਰਹੀ ਦੌਰ 'ਚ ਮਨੋਜ ਫਗਵਾੜਵੀ, ਨਗੀਨਾ ਸਿੰਘ ਬਲੱਗਨ, ਕੇ. ਡੀ. ਕੁੰਦਰਾ, ਜਤਿੰਦਰ ਸ਼ਰਮਾ, ਬ੍ਰਹਮਦੱਤ ਸ਼ਰਮਾ, ਪ੍ਰਿੰ. ਅਮਨਦੀਪ ਕੌਰ, ਸੁਰਿੰਦਰ ਗੁਲਸ਼ਨ ਅਤੇ ਰਵਿੰਦਰ ਖੋਸਲਾ ਨੇ ਗਜ਼ਲ ਫੜੀ। 
ਪ੍ਰੋਗਰਾਮ ਦੇ ਅਖੀਰ 'ਚ ਰਵਾਇਤ ਮੁਤਾਬਕ ਸਭਾ ਦੇ ਚੇਅਰਮੈਨ ਹਰਬੰਸ ਸਿੰਘ ਅਕਸ ਦਾ ਜਨਮਦਿਨ ਵੀ ਮਨਾਇਆ ਗਿਆ। ਇਸ ਮੌਕੇ ਇੰਜੀ. ਅਸ਼ੋਕ ਸ਼ਰਮਾ, ਜੈਦੇਵ ਮਲਹੋਤਰਾ, ਰਾਧਾ ਸ਼ਰਮਾ, ਡਾ. ਕਿਸ਼ਨ ਦੁਆ, ਨਰਿੰਦਰ ਕੋਹਲੀ, ਅੰਜੂ ਮਦਾਨ, ਰਮੇਸ਼ ਗਰੇਵਾਲ ਆਦਿ ਹਾਜ਼ਰ ਸਨ।