30 ਅਪ੍ਰੈਲ ਨੂੰ ਮਾਇਕ੍ਰੋਸਾਫਟ ਵਿੰਡੋਜ਼ 10 ਲਈ ਜਾਰੀ ਕਰੇਗੀ ਨਵੀਂ ਅਪਡੇਟ

Saturday, Apr 28, 2018 - 06:26 PM (IST)

ਜਲੰਧਰ- ਅਮਰੀਕੀ ਦਿੱਗਜ ਕੰਪਨੀ ਮਾਇਕ੍ਰੋਸਾਫਟ ਲਗਭਗ ਹਰ ਛੇ ਮਹੀਨਿਆਂ 'ਚ ਵਿੰਡੋਜ਼ 10 ਲਈ ਅਪਡੇਟ ਜਾਰੀ ਕਰਦੀ ਰਹਿੰਦੀ ਹੈ। ਉਥੇ ਹੀ ਜਾਣਕਾਰੀ ਦੇ ਮੁਤਾਬਕ ਮਾਇਕ੍ਰੋਸਾਫਟ ਨੇ ਵਿੰਡੋਜ਼ 10 ਲਈ ਅਪ੍ਰੈਲ 'ਚ ਜਾਰੀ ਹੋਣ ਵਾਲੇ ਨਵੀਂ ਅਪਡੇਟ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਨੂੰ 30 ਅਪ੍ਰੈਲ ਨੂੰ ਰੋਲਆਊਟ ਕੀਤਾ ਜਾਵੇਗਾ।

ਕੰਪਨੀ ਦੁਆਰਾ ਪਹਿਲਾਂ ਇਸ ਅਪਡੇਟ ਨੂੰ 10 ਅਪ੍ਰੈਲ ਨੂੰ ਰਿਲੀਜ਼ ਕਰਨ ਦੇ ਯੋਜਨਾ ਬਣਾਈ ਜਾ ਰਹੀ ਸੀ, ਪਰ ਆਧਿਕਾਰਤ ਲਾਂਚ ਤੋਂ ਪਹਿਲਾਂ ਕੰਪਨੀ ਇਸ ਅਪਡੇਟ 'ਚ ਕੁੱਝ ਹੋਰ ਸੁਧਾਰ ਕਰਣਾ ਚਾਹੁੰਦੀ ਹੈ।  ਉਥੇ ਹੀ ਹੁਣ ਇਹ ਅਪਡੇਟ ਸੋਮਵਾਰ ਮਤਲਬ 30 ਅਪ੍ਰੈਲ ਨੂੰ ਮੈਨੂਅਲ ਡਾਊਨਲੋਡ ਲਈ ਉਪਲੱਬਧ ਹੋਵੇਗੀ। ਦਸ ਦਈਏ ਕਿ ਕੰਪਨੀ ਦੁਆਰਾ ਜਾਰੀ ਇਸ ਨਵੀਂ ਅਪਡੇਟ ਤੋਂ ਵਿੰਡੋਜ 10 ਦੇ ਯੂਜ਼ਰਸ ਨੂੰ ਕੁਝ ਨਵੇਂ ਫੀਚਰ ਮਿਲਣਗੇ। ਜਿਸ 'ਚ ਨਵੀਂ ਟਾਈਮਲਾਈਨ, Cortana ਲਈ ਸਮਾਰਟ ਹੋਮ ਕੰਟਰੋਲ ਆਦਿ ਸ਼ਾਮਿਲ ਹੋਣਗੇ।


Related News