ਮਰਸਡੀਜ਼-ਬੈਂਜ਼ ਨੇ ਅੱਗ ਲੱਗਣ ਦੇ ਖਤਰੇ ਕਾਰਨ 43 ਹਜ਼ਾਰ ਕਾਰਾਂ ਮੰਗਵਾਈਆਂ ਵਾਪਸ

05/12/2018 7:18:37 PM

ਵਾਸ਼ਿੰਗਟਨ/ਓਟਾਵਾ— ਜਮਰਨ ਆਟੋਮੇਕਰ ਮਰਸਡੀਜ਼-ਬੈਂਜ਼ ਦੀ ਅਮਰੀਕੀ ਬ੍ਰਾਂਚ ਵਲੋਂ ਹਜ਼ਾਰਾਂ ਦੀ ਗਿਣਤੀ 'ਚ ਸਮਾਰਟ ਕਾਰਾਂ ਵਾਪਸ ਮੰਗਵਾਈਆਂ ਜਾ ਰਹੀਆਂ ਹਨ। ਅਜਿਹਾ ਇੰਜਣ ਕੰਪਾਰਟਮੈਂਟ 'ਚ ਇਨਸੂਲੇਸਨਨ ਮੈਟ ਕਾਰਨ ਹੋਣ ਵਾਲੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਕੀਤਾ ਜਾ ਰਿਹਾ ਹੈ। ਅਮਰੀਕੀ ਮਾਰਕੀਟ 'ਚ ਮਰਸਡੀਜ਼ ਦੇ ਕੈਬਰੀਓ ਤੇ ਕੂਪ ਮਾਡਲ ਦੀਆਂ ਕਰੀਬ 43,000 ਸਮਾਰਟ ਕਾਰਾਂ ਹਨ, ਜਿਨ੍ਹਾਂ ਨੂੰ ਵਾਪਸ ਮੰਗਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਅਮਰੀਕੀ ਨੈਸਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਨਿਸਟ੍ਰੇਸਨ ਵਲੋਂ 2008 ਤੇ 2009 'ਚ ਸਮਾਰਟ ਗੱਡੀਆਂ ਨੂੰ ਅਚਾਨਕ ਲੱਗਣ ਵਾਲੀ ਅੱਗ ਦੇ ਮਾਮਲੇ ਦੀ ਜਾਂਚ ਮਗਰੋਂ ਹੀ ਇਨ੍ਹਾਂ ਗੱਡੀਆਂ ਨੂੰ ਵਾਪਿਸ ਮੰਗਵਾਉਣ ਦਾ ਫੈਸਲਾ ਲਿਆ ਗਿਆ। ਓਨਟਾਰੀਓ ਤੇ ਓਟਵਾ 'ਚ ਇਸ ਤਰ੍ਹਾਂ ਦੀਆਂ ਕਈ ਗੱਡੀਆਂ ਨੂੰ ਅੱਗ ਲੱਗਣ ਦੇ ਮਈ ਮਾਮਲੇ ਦਰਜ ਕੀਤੇ ਗਏ ਸਨ।
ਵਿਭਾਗ ਦਾ ਕਹਿਣਾ ਹੈ ਕਿ 2008 ਤੇ 2009 ਦੀਆਂ ਗੱਡੀਆਂ ਦੇ ਇੰਜਣ ਕੰਪਾਰਟਮੈਂਟ ਦੇ ਪਿਛਲੇ ਇੰਸੂਲੇਸਨ ਮੈਟ ਸਮੇਂ ਦੇ ਨਾਲ ਖਰਾਬ ਹੋ ਸਕਦੇ ਹਨ ਤੇ ਢਿੱਲੇ ਪੈ ਸਕਦੇ ਹਨ। ਸੇਫਟੀ ਅਥਾਰਟੀ ਨੇ ਆਖਿਆ ਕਿ ਮਰਸਡੀਜ਼-ਬੈਂਜ਼ ਯੂ.ਐਸ.ਏ. ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮਾਡਲਜ਼ ਦੀਆਂ ਗੱਡੀਆਂ ਦੇ ਮਾਲਕਾਂ ਤੇ ਡੀਲਰਜ਼ ਨੂੰ ਇਨ੍ਹਾਂ ਬਾਰੇ ਜਲਦ ਹੀ ਦੱਸ ਦੇਣਗੇ। ਇਨ੍ਹਾਂ ਮੈਟਜ਼ ਨੂੰ ਮੁਫਤ 'ਚ ਕੰਪਨੀ ਵਲੋਂ ਸੋਧਿਆ ਜਾਵੇਗਾ ਜਾਂ ਬਦਲਿਆ ਜਾਵੇਗਾ। ਇਸ ਪ੍ਰਕਿਰਿਆ ਨਾਲ ਕੈਨੇਡਾ ਦੇ ਮਰਸਡੀਜ਼ ਮਾਲਕ ਵੀ ਪ੍ਰਭਾਵਿਤ ਹੋਣਗੇ। ਇਸ ਪ੍ਰਕਿਰਿਆ ਦੇ ਜੁਲਾਈ 'ਚ ਸ਼ੁਰੂ ਹੋਣ ਦੀ ਉਮੀਦ ਹੈ।