ਫਲਾਵਰ ਦੀ ਜਗ੍ਹਾ ਇੰਗਲੈਂਡ ਦੇ ਕੋਚ ਦਾ ਕੰਮ ਦੇਖਣਗੇ ਰਾਮ ਪ੍ਰਕਾਸ਼

05/26/2018 11:33:30 AM

ਲੰਡਨ— ਮਾਰਕ ਰਾਮ ਪ੍ਰਕਾਸ਼ ਭਾਰਤ ਏ ਅਤੇ ਵੈਸਟਇੰਡੀਜ਼ ਏ ਦੇ ਖਿਲਾਫ ਇੰਗਲੈਂਡ ਲਾਇਨਸ ਦੇ ਕੋਚ ਅਹੁਦੇ ਦੀ ਭੂਮਿਕਾ ਨਿਭਾਉਣਗੇ ਕਿਉਂਕਿ ਐਂਡੀ ਫਲਾਵਰ ਕੁਝ ਸਮੇਂ ਲਈ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦੇ ਨਿਰਦੇਸ਼ਕ ਐਂਡ੍ਰਿਊ ਸਟ੍ਰਾਸ ਦੀ ਜ਼ਿੰਮੇਵਾਰੀਆਂ ਸੰਭਾਲਣਗੇ। 

ਇੰਗਲੈਂਡ ਦੀ ਸੀਨੀਅਰ ਟੀਮ ਦੇ ਸਾਬਕਾ ਕੋਚ ਫਲਾਵਰ ਅਜੇ ਲਾਇਨਸ ਦੇ ਕੋਚ ਸਨ ਪਰ ਉਹ ਫਿਲਹਾਲ ਸਟ੍ਰਾਸ ਦੀਆਂ ਜ਼ਿੰਮੇਵਾਰੀਆਂ ਸੰਭਾਲਣਗੇ। ਇੰਗਲੈਂਡ ਦੇ ਸਾਬਕਾ ਕਪਤਾਨ ਸਟ੍ਰਾਸ ਕੈਂਸਰ ਨਾਲ ਪੀੜਤ ਆਪਣੀ ਪਤਨੀ ਦੇ ਇਲਾਜ ਦੇ ਕਾਰਨ ਕੁਝ ਸਮੇਂ ਤੱਕ ਅਹੁਦੇ ਤੋਂ ਮੁਕਤ ਰਹਿਣਗੇ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰਾਮ ਪ੍ਰਕਾਸ਼ ਲਾਇਨਸ ਦੇ ਕੋਚ ਤੋਂ ਇਲਾਵਾ ਇੰਗਲੈਂਡ ਟੀਮ ਦੇ ਬੱਲੇਬਾਜ਼ੀ ਕੋਚ ਦੀ ਵਰਤਮਾਨ ਭੂਮਿਕਾ ਵੀ ਨਿਭਾਉਂਦੇ ਰਹਿਣਗੇ।