ਮਨਿਕਾ, ਮੀਰਾਬਾਈ ਨੇ IOS ਸਪੋਰਟਸ ਨਾਲ ਕੀਤਾ ਕਰਾਰ

05/22/2018 4:28:34 PM

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਟੇਬਲ ਟੈਨਿਸ ਸਟਾਰ ਮਨਿਕਾ ਬਤਰਾ ਅਤੇ ਵੇਟਲਿਫਟਰ ਮੀਰਾਬਾਈ ਚਾਨੂ ਨੇ ਖੇਡ ਪ੍ਰਬੰਧਨ ਫਰਮ ਆਈ.ਓ.ਐੱਸ. ਦੇ ਨਾਲ ਕਰਾਰ ਕੀਤੇ ਹਨ। ਆਈ.ਓ.ਐੱਸ. ਹੁਣ ਉਨ੍ਹਾਂ ਦੇ ਇਸ਼ਤਿਹਾਰ, ਬ੍ਰਾਂਡ ਪ੍ਰੋਫਾਈਲ, ਪੇਟੇਂਟ ਲਾਈਸੇਂਸ ਅਤੇ ਡਿਜਿਟਲ ਅਧਿਕਾਰਾਂ ਦਾ ਪ੍ਰਬੰਧਨ ਕਰੇਗੀ। ਇਸ ਤੋਂ ਪਹਿਲਾਂ ਐੱਮ.ਸੀ.ਮੈਰੀਕਾਮ, ਵਜਿੰਦਰ ਸਿੰਘ ਅਤੇ ਸਾਇਨਾ ਨੇਹਵਾਲ ਵਰਗੇ ਸਟਾਰ ਖਿਡਾਰੀ ਵੀ ਆਈ.ਓ.ਐੱਸ. ਦੇ ਨਾਲ ਕਰਾਰ ਕਰ ਚੁੱਕੇ ਹਨ। ਮਨਿਕਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਇਕ ਸੋਨ ਤਮਗੇ ਸਮੇਤ ਚਾਰ ਤਮਗੇ ਜਿੱਤੇ।

ਉਸ ਨੇ ਇਸ ਕਰਾਰ ਦੇ ਬਾਰੇ ਕਿਹਾ, ਮੈਂ ਆਈ.ਓ.ਐੱਸ. ਦੇ ਨਾਲ ਕਰਾਰ ਤੋਂ ਬਹੁਤ ਖੁਸ਼ ਹਾਂ। ਉਹ ਭਾਰਤ ਦੇ ਕਈ ਚੋਟੀ ਖਿਡਾਰੀਆਂ ਦਾ ਪ੍ਰਬੰਧਨ ਦੇਖ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਇਹ ਸਾਂਝੇਦਾਰ ਬਹੁਤ ਚੰਗੀ ਰਹੇਗੀ। ਉਥੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਿਛਲੇ 20 ਸਾਲ 'ਚ ਪਹਿਲੀ ਭਾਰਤੀ ਮੀਰਾਬਾਈ ਨੇ ਕਿਹਾ, ਮੈਂ ਅੰਤਰਰਾਸ਼ਟਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹਾਂ ਪਰ ਮੈਨੂੰ ਪੇਸ਼ੇਵਰ ਖੇਡ ਪ੍ਰਬੰਧਨ ਸਮੂਹ ਦੀ ਭਾਲ ਸੀ। ਮੈਨੂੰ ਆਈ.ਓ.ਐੱਸ. ਦੇ ਨਾਲ ਜੁੜਨ ਦੀ ਖੁਸ਼ੀ ਹੈ ਅਤੇ ਇਕ ਯਾਦਗਾਰ ਸਾਂਝੇਦਾਰੀ ਦਾ ਭਰੋਸਾ ਵੀ ਹੈ।