ਮੱਲਾਂ ਸੋਹਲ ਵੱਲੋਂ ਗੁਰਬਾਜ ਕਾਜੀਕੋਟ ਨਾਲ ਦੁੱਖ ਪ੍ਰਗਟ

05/26/2018 2:57:06 PM

ਝਬਾਲ/ ਬੀੜ ਸਾਹਿਬ, (ਲਾਲੂਘੁੰਮਣ,ਬਖਤਾਵਰ)— ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਸੂਬਾ ਸਕੱਤਰ ਗੁਰਬਾਜ ਸਿੰਘ ਕਾਜੀਕੋਟ ਨਾਲ ਉਨ੍ਹਾਂ ਦੇ ਭਰਾ ਦਿਲਬਾਗ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਕਾਂਗਰਸ ਦੇ ਸੂਬਾ ਸਕੱਤਰ ਹਰਸ਼ਰਨ ਸਿੰਘ ਮੱਲਾਂ ਸੋਹਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਰਸ਼ਰਨ ਸਿੰਘ ਮੱਲਾਂ• ਨੇ ਕਿਹਾ ਕਿ ਦਿਲਬਾਗ ਸਿੰਘ ਦੇ ਇਸ ਸੰਸਾਰ ਤੋਂ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡੀ ਘਾਟ ਪਈ ਹੈ ਅਤੇ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੀ ਹੈ। ਇਸ ਮੌਕੇ ਗੁਰਬਾਜ ਸਿੰਘ ਕਾਜੀਕੋਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਮਨਜੀਤ ਸਿੰਘ ਝਬਾਲ, ਸੁਖਦੀਪ ਸਿੰਘ ਮੂਸੇ ਆੜਤੀ, ਪਰਮਿੰਦਰ ਸਿੰਘ ਸਾਬਕਾ ਸਰਪੰਚ ਮੂਸੇ, ਉਕਾਂਰਦੀਪ ਸਿੰਘ ਮੱਲਾਂ ਸੋਹਲ ਹਲਕਾ ਤਰਨਤਾਰਨ ਯੂਥ ਵਿੰਗ ਕਾਂਗਰਸ ਪ੍ਰਧਾਨ, ਯਾਦਵਿੰਦਰ ਸਿੰਘ ਬੱਬਲਾ ਰਸੂਲਪੁਰ, ਗੁਰਮੀਤ ਸਿੰਘ ਭੁੱਸੇ ਪ੍ਰਧਾਨ ਕੋਅਪਰੇਟਿਵ ਸੁਸਾਇਟੀ, ਜਗਦੀਪ ਸਿੰਘ ਜੱਗਾ ਮੂਸੇ, ਮਨਜੋਤ ਸਿੰਘ ਪੰਜਵੜ, ਸਿਮਰਨ ਸਿੰਘ ਪੰਜਵੜ, ਭੁਪਿੰਦਰ ਸਿੰਘ ਪੱਧਰੀ, ਰਾਜਨ ਸ਼ਰਮਾ ਝਬਾਲ, ਮਲਕੀਤ ਸਿੰਘ ਚੱਕ ਸਿਕੰਦਰ, ਲਵਲੀ ਪੰਡੋਰੀ, ਸੂਬਾ ਸਿੰਘ ਸਾਬਕਾ ਸਰਪੰਚ ਪੰਡੋਰੀ, ਮੇਜਰ ਸਿੰਘ ਪੰਡੋਰੀ, ਕੰਵਲਬੀਰ ਸਿੰਘ ਕੋਟ ਧਰਮਚੰਦ ਕਲਾਂ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।