ਅਨੋਖੇ ਤਰੀਕੇ ਨਾਲ ਵਾਲ ਕੱਟਣ ਵਾਲੀ ਮਸ਼ੀਨ ਦਾ ਵੀਡੀਓ ਵਾਇਰਲ

05/25/2018 5:17:47 PM

ਨਿਊਯਾਰਕ (ਬਿਊਰੋ)— ਅਮਰੀਕਾ ਵਿਚ ਜੋਸੇਫ ਹਰਸ਼ਰ ਨਾਮ ਦੇ ਇਕ ਕਾਇਨੇਟਿਕ ਕਲਾਕਾਰ ਨੇ ਅਜਿਹੀ ਮਸ਼ੀਨ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਸਲ ਵਿਚ ਇਹ ਆਟੋਮੈਟਿਕ ਮਸ਼ੀਨ ਕਿਸੇ ਦੇ ਵੀ ਵਾਲ ਆਸਾਨੀ ਨਾਲ ਕੱਟ ਸਕਦੀ ਹੈ। ਇਸ ਮਸ਼ੀਨ ਨਾਲ ਵਾਲ ਕੱਟਣ ਦੀ ਪ੍ਰਕਿਰਿਆ ਕਾਫੀ ਵਾਇਰਲ ਹੋ ਰਹੀ ਹੈ। ਇਸ ਮਸ਼ੀਨ ਤੋਂ ਵਾਲ ਕਟਵਾਉਣ ਲਈ ਗਾਹਕ ਨੂੰ ਇਕ ਜਗ੍ਹਾ ਸਥਿਰ ਬੈਠਣਾ ਪੈਂਦਾ ਹੈ। ਇਸ ਮਗਰੋਂ ਮਸ਼ੀਨ ਜਿਸ ਤਰ੍ਹਾਂ ਆਪਣੇ ਆਪ ਵਾਲ ਕੱਟਦੀ ਹੈ, ਉਸ ਨੂੰ ਦੇਖਣਾ ਹਰ ਕਿਸੇ ਲਈ ਦਿਲਚਸਪ ਹੈ। ਹਾਲਾਂਕਿ ਇਸ ਮਸ਼ੀਨ ਦੀ ਪ੍ਰਕਿਰਿਆ ਵਿਚ ਥੋੜ੍ਹੀ ਜਿਹੀ ਗੜਬੜੀ ਕਾਫੀ ਖਤਰਨਾਕ ਸਾਬਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਇਸ ਮਸ਼ੀਨ ਨੂੰ ਬਨਾਉਣ ਵਾਲੇ ਕਲਾਕਾਰ ਜੋਸੇਫ ਨੂੰ ਕੈਮੀਕਲ ਚੇਨ-ਰੀਐਕਸ਼ਨ ਮਸ਼ੀਨ ਬਨਾਉਣ ਵਿਚ ਮੁਹਾਰਤ ਹਾਸਲ ਹੈ।