ਮਿਊਜ਼ਿਕ ਕੰਸਰਟ ''ਚ ਐਲਡਨ ਨੂੰ ਮਿਲਿਆ ਸੀ ਲੈਂਡ੍ਰੀ

05/23/2018 9:03:56 AM

ਜਲੰਧਰ— ਅਮਰੀਕਾ ਦੇ ਪ੍ਰੋਫੈਸ਼ਨਲ ਬਾਸਕਟਬਾਲ ਪਲੇਅਰ ਲੈਂਡ੍ਰੀ ਫੀਲਡਸ ਨੇ 'ਜੂਮ ਗਰਲ' ਇਲੈਨ ਐਲਡਨ ਨਾਲ 2014 'ਚ ਵਿਆਹ ਕੀਤਾ ਸੀ। ਐੱਨ. ਬੀ. ਏ. ਲੀਗ 'ਚ 5 ਸੈਸ਼ਨ ਖੇਡ ਚੁੱਕਾ ਲੈਂਡ੍ਰੀ ਕਾਲਜ ਟਾਈਮ ਤੋਂ ਹੀ ਬਾਸਕਟਬਾਲ ਚੈਂਪੀਅਨ ਰਿਹਾ ਸੀ। ਐੱਨ. ਬੀ. ਏ. ਵਿਚ ਉਹ ਨਿਊਯਾਰਕ ਨਿਕਸ ਵਲੋਂ 2 ਸਾਲ ਤਾਂ ਟੋਰਾਂਟੋ ਰੈਪਰ ਵਲੋਂ 3 ਸਾਲ ਖੇਡਿਆ। ਇਲੈਨ ਨਾਲ ਉਸ ਦੀ ਪਹਿਲੀ ਮੁਲਾਕਾਤ ਨਿਊਯਾਰਕ 'ਚ ਹੋਏ ਇਕ ਮਸ਼ਹੂਰ ਇਲੈਕਟ੍ਰਾਨਿਕ ਮਿਊਜ਼ਿਕ ਕੰਸਰਟ ਦੌਰਾਨ ਹੋਈ ਸੀ। ਲੈਂਡ੍ਰੀ ਇਥੇ ਆਪਣੇ ਦੋਸਤਾਂ ਨਾਲ ਪਹੁੰਚਿਆ ਸੀ। ਇਲੈਨ ਵੀ ਇਥੇ ਆਪਣੇ ਦੋਸਤਾਂ ਨਾਲ ਆਈ ਹੋਈ ਸੀ। ਦੋਵਾਂ ਦੇ ਦੋਸਤ ਇਕ-ਦੂਜੇ ਨੂੰ ਜਾਣਦੇ ਸਨ, ਅਜਿਹੀ ਹਾਲਤ ਵਿਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ। ਇਲੈਨ ਨਾਲ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਲੈਂਡ੍ਰੀ ਨੇ ਇਕ ਵਾਰ ਇੰਟਰਵਿਊ ਵਿਚ ਕਿਹਾ ਸੀ ਕਿ ਇਲੈਨ ਖੁਸ਼ਨੁਮਾ ਮਹਿਲਾ ਸੀ, ਅਸੀਂ ਕਈ ਫਿਲਮਾਂ ਦੇ ਡਾਇਲਾਗ, ਜੋਕਸ ਆਦਿ ਨਾਲ ਕੰਸਰਟ ਦਾ ਖੂਬ ਮਜ਼ਾ ਲਿਆ। ਅਸੀਂ ਕੰਸਰਟ ਤੋਂ ਬਾਅਦ ਨੰਬਰ ਐਕਸਚੇਂਜ ਕੀਤੇ ਤੇ ਫਿਰ ਰੋਜ਼ਾਨਾ ਗੱਲਾਂ ਕਰਨ ਲੱਗੇ। ਦੋਵਾਂ 'ਚ ਡੇਟਿੰਗ ਸ਼ੁਰੂ ਹੋ ਗਈ, ਫਿਰ 2013 ਵਿਚ ਉਸ ਦੇ ਬੇਟੇ ਜੈਕਸ ਜੇਮਸ ਨੇ ਜਨਮ ਲਿਆ। ਇਸ ਤੋਂ ਤਰੁੰਤ ਬਾਅਦ ਹੀ ਉਨ੍ਹਾਂ ਨੇ ਵਿਆਹ ਵੀ ਕਰ ਲਿਆ।