ਉੱਤਰੀ ਦਿੱਲੀ ਨਗਰ ਨਿਗਮ ''ਚ 15000 ਕਰੋੜ ਦਾ ਜ਼ਮੀਨੀ ਘੋਟਾਲਾ

Thursday, May 24, 2018 - 12:34 AM (IST)

ਨਵੀਂ ਦਿੱਲੀ— ਉੱਤਰੀ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਮਧੁਪ ਬਿਆਸ 15 ਹਜ਼ਾਰ ਕਰੋੜ ਦੇ ਜ਼ਮੀਨ ਘੋਟਾਲੇ 'ਚ ਫਸਦੇ ਨਜ਼ਰ ਆ ਰਹੇ ਹਨ। ਨਿਗਮ ਦੀ ਸਾਬਕਾ ਕਮਿਸ਼ਨਰ ਰੇਣੁ ਕੇ. ਜਗਦੇਵ ਨੇ ਕਮਿਸ਼ਨਰ ਬਿਆਸ 'ਤੇ ਨਿਜੀ ਡਿਵਲਪਰ ਪਾਰਸ਼ਵਨਾਥ ਬਿਲਡਰ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਰੇਣੁ ਜਗਦੇਵ ਨੇ 18 ਮਈ ਨੂੰ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ 'ਚ ਖੁਲ੍ਹਾਸਾ ਕੀਤਾ ਹੈ ਕਿ ਕਮਿਸ਼ਨਰ ਬਿਆਸ ਨੇ ਰਾਜਧਾਨੀ ਦੇ ਸਿਵਲ ਲਾਇੰਸ ਇਲਾਕੇ ਦੇ ਖੈਬਰ ਨੇੜੇ ਪਿੰਡ ਕੋਲ ਨਗਰ ਨਿਗਮ ਦੀ ਕਰੀਬ 95 ਏਕੜ ਜ਼ਮੀਨ ਨੂੰ ਨਿਜੀ ਬਿਲਡਰ ਦੀ ਜ਼ਮੀਨ ਮੰਨ ਲੈਣ ਦਾ ਦਬਾਵ ਬਣਾਇਆ ਹੈ।
ਦੱਸ ਦਈਏ ਕਿ ਦਿੱਲੀ ਦੇ ਸਿਵਲ ਲਾਇੰਸ ਜਿਵੇਂ ਪਾਸ਼ ਇਲਾਕੇ 'ਚ ਸਥਿਤ ਇਸ ਜ਼ਮੀਨ ਦੀ ਬਾਜ਼ਾਰ 'ਚ ਕੀਮਤ 15 ਹਜ਼ਾਰ ਕਰੋੜ ਤੋਂ ਜ਼ਿਆਂਦਾ ਆਂਕੀ ਜਾ ਰਹੀ ਹੈ। ਇਸ ਜ਼ਮੀਨ 'ਤੇ ਪਾਰਸ਼ਵਨਾਥ ਬਿਲਡਰ ਨੇ ਹਾਊਸਿੰਗ ਸੁਸਾਇਟੀ ਬਣਾ ਕੇ ਖੜੀ ਕਰ ਦਿੱਤੀ ਹੈ ਅਤੇ ਬਾਜ਼ਾਰ ਤੋਂ ਵੱਡੇ ਪੱਧਰ 'ਤੇ ਨਿਵੇਸ਼ ਜੁਟਾ ਲਿਆ ਹੈ।
ਇਸ ਜ਼ਮੀਨ ਨੂੰ ਲੈ ਕੇ ਨਗਰ ਨਿਗਮ ਦੀ ਨੀਂਦ ਉਸ ਸਮੇਂ ਟੁੱਟੀ ਜਦੋਂ ਪਾਰਸ਼ਵਨਾਥ ਬਿਲਡਰ ਨੇ ਐਫ. ਆਈ. ਆਰ. (ਫਲੋਰ ਏਰੀਆ ਰੇਸ਼ਿਓ) ਵਧਾਉਣ ਲਈ ਨਿਗਮ ਨੂੰ ਅਰਜ਼ੀ ਦਿੱਤੀ। ਬਿਲਡਰ ਕੰਪਨੀ 'ਚ ਜ਼ਿਆਦਾ ਫਲੈਟ ਬਣਾਉਣ ਲਈ ਨਗਰ ਨਿਗਮ ਦੀ ਇਜਾਜ਼ਤ ਮੰਗ ਰਿਹਾ ਸੀ। ਦਸਤਾਵੇਜ਼ਾਂ ਦੀ ਜਾਂਚ 'ਚ ਸਾਹਮਣੇ ਆਇਆ ਕਿ ਜਿਸ ਜ਼ਮੀਨ 'ਤੇ ਬਿਲਡਰ ਨੇ ਪ੍ਰਾਜੈਕਟ ਖੜ੍ਹਾ ਕੀਤਾ ਹੈ। ਉਸ ਦਾ ਸਵਾਮਿਤਵ ਨਗਰ ਨਿਗਮ ਕੋਲ ਹੈ।
ਇਸ ਮਾਮਲੇ 'ਚ ਮਿਲੀ ਜਾਣਕਾਰੀ ਮੁਤਾਬਕ ਪਾਰਸ਼ਵਨਾਥ ਬਿਲਡਰ ਨੂੰ ਇਹ ਜ਼ਮੀਨ ਦੇਣ ਦੀ ਯੋਜਨਾ ਦਿੱਲੀ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਐੱਸ. ਪੀ. ਅਗਰਵਾਲ ਦਾ ਰਚੀ ਹੋਈ ਹੈ, ਜੋ ਕਿ ਵਰਤਮਾਨ 'ਚ ਬਿਲਡਰ ਕੰਪਨੀ 'ਚ ਹੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਯੋਜਨਾ ਮੁਤਾਬਕ ਇਸ ਕੀਮਤੀ ਜ਼ਮੀਨ ਨੂੰ (ਐਲ. ਐਂਡ. ਡੀ. ਓ.) ਵਿਭਾਗ ਨੇ ਗਲਤ ਤਰੀਕੇ ਨਾਲ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐਮ. ਆਰ. ਸੀ.) ਨੂੰ ਵੰਡ ਦਿੱਤਾ ਸੀ।





 


Related News