ਲਾਹਿੜੀ ਟੀ 37ਵੇਂ ਜਦਕਿ ਵੁਡਸ 23ਵੇਂ ਸਥਾਨ ''ਤੇ ਰਹੇ

06/04/2018 3:33:49 PM

ਡਬਲਿਨ : ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇਕ ਓਵਰ 73 ਦੇ ਸਕੋਰ ਨਾਲ ਮੈਮੋਰਿਅਲ ਟੂਰਨਮੈਂਟ 'ਚ ਸੰਯੁਕਤ 37ਵੇਂ ਸਥਾਨ 'ਤੇ ਰਹੇ। ਉਹ ਪਿਛਲੇ ਦੌਰ ਦੇ ਬਾਅਦ ਸੰਯੁਕਤ 21ਵੇਂ ਸਥਾਨ 'ਤੇ ਸਨ ਅਤੇ ਕੁੱਲ 6ਵੇਂ ਸਥਾਨ 'ਤੇ ਰਹੇ। ਬ੍ਰਾਇਸਨ ਡਿਚੈਂਬਿਊ ਨੇ ਬਾਯੋਂਗ ਹੁਨ ਅਨ ਅਤੇ ਕਾਈਲ ਸਟਾਨਲੇ ਨੂੰ ਪਲੇਆਫ 'ਚ ਹਰਾ ਕੇ ਖਿਤਾਬ ਜਿੱਤਿਆ। ਤਿਨਾਂ ਦਾ ਸਕੋਰ 15 ਅੰਡਰ ਸੀ ਜਿਸਦੇ ਪਲੇਆਫ ਤੋਂ ਵਿਜੇਤਾ ਦਾ ਫੈਸਲਾ ਲਿਆ ਗਿਆ। ਟਾਈਗਰ ਵੁਡਸ ਆਖਿਰੀ ਦੌਰ 'ਚ ਆਪਣਾ ਸ਼ਾਨਦਾਰ ਫਾਰਮ ਬਰਕਰਾਰ ਨਹੀਂ ਰੱਖ ਸਕੇ ਅਤੇ 9 ਅੰਡਰ 279 ਦੇ ਕੁੱਲ ਸਕੋਰ ਨਾਲ ਸੰਯੁਕਤ 23ਵੇਂ ਸਥਾਨ 'ਤੇ ਰਹੇ।