ਕੋਹਲੀ ਨੇ ''ਭਰਾ'' ਡਿਵਿਲੀਅਰਸ ਨੂੰ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

05/26/2018 4:09:51 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੂੰ ਅੱਜ ਸੋਸ਼ਲ ਮੀਡੀਆ 'ਤੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕੋਹਲੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਆਪਣੇ ਸਾਥੀ ਖਿਡਾਰੀ ਨੂੰ ਸੁਨਿਹਰੇ ਕਰੀਅਰ ਦੇ ਲਈ ਵਧਾਈ ਦਿੱਤੀ।

ਉਨ੍ਹਾਂ ਟਵਿੱਟਰ 'ਤੇ ਲਿਖਿਆ, ਮੇਰੇ ਭਰਾ ਤੈਨੂੰ ਭਵਿੱੱਖ ਦੇ ਲਈ ਸ਼ੁਭਕਾਮਨਾਵਾਂ। ਤੁਸੀਂ ਬੱਲੇਬਾਜ਼ੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਤੈਨੂੰ ਅਤੇ ਤੇਰੇ ਪਰਿਵਾਰ ਨੂੰ ਅੱਗੇ ਦੇ ਸਫਰ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ। ਡਿਵਿਲੀਅਰਸ ਨੇ ਇਸ ਹਫਤੇ ਆਪਣੇ 14 ਸਾਲ ਦੇ ਅੰਤਰਰਾਸ਼ਟਰੀ ਕਰੀਅਰ ਨੂੰ ਥਕਾਨ ਹਵਾਲਾ ਦਿੰਦੇ ਹੋਏ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਆਪਣੇ ਸੁਨਿਹਰੀ ਕਰੀਅਰ ਦੇ 114 ਟੈਸਟ ਮੈਚਾਂ 'ਚ 8765 ਦੌੜਾਂ ਅਤੇ 228 ਵਨਡੇ 'ਚ 9577 ਦੌੜਾਂ ਬਣਾਈਆਂ। ਇਸਦੇ ਇਲਾਵਾ 78 ਟੀ-20 ਮੈਚਾਂ 'ਚ 1672 ਦੌੜਾਂ ਬਣਾਈਆਂ।