ਕਸ਼ਮੀਰ ਵਿਵਾਦ ਹੱਲ ਕਰਨ ''ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ: ਮਾਹਰ

05/24/2018 4:24:54 PM

ਨਿਊਯਾਰਕ— ਅਮਰੀਕਾ ਦੀ ਇਕ ਸੀਨੀਅਰ ਦੱਖਣੀ ਏਸ਼ੀਆ ਮਾਹਰ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਕਸ਼ਮੀਰ ਮੁੱਦੇ ਵਿਚ ਅਮਰੀਕਾ ਦੇ ਦਖਲ ਦੀ ਮੰਗ ਕਰਨ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸ ਵਿਵਾਦ ਨੂੰ ਹੱਲ ਕਰਨ ਵਿਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਹੈ। ਵਿਦੇਸ਼ ਸਬੰਧ ਪ੍ਰੀਸ਼ਦ ਵਿਚ ਭਾਰਤ, ਪਾਕਿਸਤਾਨ ਅਤੇ ਦੱਖਣੀ ਏਸ਼ੀਆ ਮਾਮਲਿਆਂ ਦੀ ਸੀਨੀਅਰ ਫੈਲੋ ਐਲਿਸਾ ਆਈਰੇਸ ਨੇ ਕਿਹਾ ਕਿ ਅਮਰੀਕਾ ਚਾਹੇਗਾ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਾਰਤਾ ਜ਼ਰੀਏ ਇਸ ਮੁੱਦੇ ਨੂੰ ਹੱਲ ਕਰੇ ਪਰ ਉਹ ਪਾਕਿਸਤਾਨੀ ਸਰਜਮੀਂ 'ਤੇ ਅੱਤਵਾਦੀ ਸੰਗਠਨਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਅਜਿਹੇ ਹਾਲਾਤ ਦੀਆਂ ਚੁਣੌਤੀਆਂ ਨੂੰ ਵੀ ਸਮਝਦਾ ਹੈ। ਪਾਕਿਸਤਾਨੀ ਨੇਤਾਵਾਂ ਨੇ ਕਸ਼ਮੀਰ ਵਿਵਾਦ ਹੱਲ ਕਰਨ ਵਿਚ ਵਾਰ-ਵਾਰ ਅਮਰੀਕਾ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ ਪਰ ਭਾਰਤ ਨੇ ਕਿਹਾ ਸੀ ਕਿ ਕਿਸੇ ਤੀਜੇ ਪੱਖ ਦੀ ਵਿਚੋਲਗੀ ਦੀ ਕੋਈ ਗੁਜਾਇੰਸ਼ ਨਹੀਂ ਹੈ।