ਉਂਗਲੀ ਦੇ ਸਹਾਰੇ ਕਾਰਤਿਕ ਨੇ ਉਖਾੜੇ ਸਟੰਪ, ਤੀਜੇ ਅੰਪਾਇਰ ਹੋ ਗਏ ਕੰਨਫਿਊਜ਼

05/26/2018 2:16:38 AM

ਜਲੰਧਰ— ਈਡਨ ਗਾਰਡਨ 'ਤ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਾਲੇ ਖੇਡੇ ਗਏ ਦੂਜੇ ਕੁਆਲੀਫਾਇਰ 'ਚ ਕ੍ਰਿਕਟ ਫੈਂਸ ਨੂੰ ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਦੀ ਸ਼ਾਨਦਾਰ ਵਿਕਟਕੀਪਿੰਗ ਦੇਖਣ ਨੂੰ ਮਿਲੀ। ਕਾਰਤਿਕ ਨੇ ਜਿੱਥੇ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਦਾ ਕੈਚ ਫੜਿਆ, ਉੱਥੇ ਹੀ ਰਿਧੀਮਾਨ ਸਾਹਾ ਨੂੰ ਸਟੰਮਪ ਤਾਂ ਕਾਰਲੋਸ ਬ੍ਰੈਥਵੇਟ ਨੂੰ ਰਨ ਆਊਟ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਖਾਤ ਤੌਰ 'ਤੇ ਉਸ ਦਾ ਸਾਹਾ ਨੂੰ ਸਟੰਮਪ ਆਊਟ ਕਰਨਾ ਕਈਆਂ ਨੂੰ ਹੈਰਾਨ ਕਰ ਗਿਆ। ਦਰਅਸਲ ਪਹਿਲੀ ਨਜ਼ਰ 'ਤੇ ਦੇਖਣ 'ਤੇ ਲੱਗ ਰਿਹਾ ਸੀ ਕਿ ਸਾਹਾ ਨੂੰ ਸਟੰਮਪ ਆਊਟ ਕਰਦੇ ਸਮੇਂ ਕਾਰਤਿਕ ਦੇ ਦਸਤਾਨੇ 'ਚੋਂ ਗੇਂਦ ਨਿਕਲ ਗਈ ਹੈ। ਹਾਲਾਂਕਿ ਮੈਦਾਨੀ ਅੰਪਾਇਰ ਦੇ ਸਮਝ ਨਾ ਲੱਗਣ ਦੇ ਬਾਵਜੂਦ ਇਸ ਨੂੰ ਆਊਟ ਦਿੱਤਾ ਗਿਆ ਸੀ। ਪਰ ਹੋਰ ਸਪੱਸ਼ਟੀ ਕਰਨ ਲਈ ਗੱਲ ਤੀਜੇ ਅੰਪਾਇਰ ਦੇ ਕੋਲ ਪਹੁੰਚ ਗਈ।
ਰਿਪਲੇ 'ਚ ਦਿਖਾਇਆ ਗਿਆ ਕਿ ਕਾਰਤਿਕ ਜਦੋ ਹੀ ਗੇਂਦ ਨੂੰ ਫੜਿਆ। ਗੇਂਦ ਉਸ ਦੀ ਉਂਗਲੀ ਅਤੇ ਅੰਗੂਠੇ ਦੇ ਸਪੇਸ 'ਚ ਫਸਦੀ ਹੋਈ ਹੱਥ 'ਚੋਂ ਨਿਕਲ ਗਈ। ਇਸ ਦੌਰਾਨ ਉਸ ਦੇ ਦਸਤਾਨੇ ਵਿਕਟ ਨੂੰ ਲੱਗ ਚੁੱਕੇ ਸਨ। ਆਖੀਰ ਕਈ ਵਾਰ ਰਿਪਲੇ ਦੇਖਣ 'ਤੇ ਸਾਫ ਹੋ ਗਿਆ ਕਿ ਕਾਰਤਿਕ ਨੇ ਵੈਧ ਤਰੀਕੇ ਦੇ ਨਾਲ ਹੀ ਸਟੰਮਪ ਵਿਕਟ ਲਈ ਹੈ। ਸਕ੍ਰੀਨ 'ਤੇ ਆਊਟ ਸ਼ੋ ਹੁੰਦੇ ਹੀ ਪੂਰੇ ਸਟੇਡੀਅਮ 'ਚ ਸ਼ੋਰ ਮਚ ਗਿਆ। ਸਾਥੀਆਂ ਨੇ ਕਾਰਤਿਕ ਦੀ ਪਿੱਠ ਥਪਥਪਾ ਕੇ ਉਸ ਦਾ ਹੌਸਲਾ ਵਧਾਇਆ।
ਇਕੱਲੇ ਸਾਹਾ ਨੂੰ ਆਊਟ ਕਰਨਾ ਹੀ ਨਹੀ ਜਦਕਿ ਖਤਰਨਾਕ ਸਾਬਤ ਹੋ ਰਹੇ ਹੈਦਰਾਬਾਦ ਦੇ ਬੱਲੇਬਾਜ਼ ਬ੍ਰੈਥਵੇਟ ਨੂੰ ਵੀ ਕਾਰਤਿਕ ਨੇ ਆਪਣੀ ਵਿਕਟਕੀਪਿੰਗ ਨਾਲ ਰਨਆਊਟ ਕੀਤਾ। ਹੋਇਆ ਇਸ ਤਰ੍ਹਾਂ ਕਿ ਬ੍ਰੈਠਵੇਟ ਨੇ ਇਕ ਸ਼ਾਟ ਮੈਨ ਵਲ ਲਗਾਈ ਸੀ। ਇੱਥੇ ਸ਼ਾਨਦਾਰ ਡਾਇਵ ਲਗਾ ਕੇ ਨਿਤਿਸ਼ ਰਾਣਾ ਨੇ ਗੇਂਦ ਬਾਊਂਡਰੀ ਪਾਰ ਜਾਣ ਤੋਂ ਰੋਕੀ। ਇਹ ਹੀ ਨਹੀਂ ਨਿਤਿਸ਼ ਨੇ ਜਲਦ ਹੀ ਉੱਠ ਕੇ ਗੇਂਦ ਵਿਕਟਕੀਪਰ ਕਾਰਤਿਕ ਵਲ ਥ੍ਰੋ ਕਰ ਦਿੱਤੀ ਜਿਸ ਨੂੰ ਫੜ ਕੇ ਕਾਰਤਿਕ ਨੇ ਸਟੰਮਪ ਉਖਾੜ ਦਿੱਤੇ। ਬ੍ਰੈਥਵੇਟ ਕ੍ਰੀਜ਼ ਤੋਂ ਲਗਭਗ ਡੇਢ ਮੀਟਰ ਦੂਰ ਸੀ।