ਜੇ. ਐਂਡ ਕੇ. ''ਚ ਲਸ਼ਕਰ ਦੇ 450 ਨਵੇਂ ਲੜਾਕੇ ਘੁਸਪੈਠ ਲਈ ਤਿਆਰ

05/26/2018 10:58:35 AM

ਨਵੀਂ ਦਿੱਲੀ— ਕੇਂਦਰ ਨੇ ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੇ ਮਹੀਨੇ 'ਚ ਬੇਸ਼ੱਕ 'ਆਪ੍ਰੇਸ਼ਨ ਆਲ ਆਊਟ' ਮੁਲਤਵੀ ਕੀਤਾ ਹੋਇਆ ਹੋਵੇ ਪਰ ਅਪ੍ਰੈਲ ਵਿਚ ਫੜੇ ਗਏ 20 ਸਾਲਾ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨੀ ਅੱਤਵਾਦੀ ਜਬੀਉੱਲਾ ਉਰਫ ਹਮਜ਼ਾ ਦੇ ਮਨਸੂਬੇ ਦੇ ਕੁਝ ਹੋਰ ਹੀ ਹਨ।  ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਚਿਤਾਵਨੀ ਦਿੰਦੇ ਹੋਏ ਜਬੀਉੱਲਾ ਨੇ ਦੱਸਿਆ ਕਿ ਉਸਨੇ ਦੌਰਾ-ਏ-ਆਮ ਦੇ ਦੌਰਾਨ ਮਨਸਰਾਂ ਵਿਚ ਹਬੀਬਉੱਲਾ ਦੇ ਸੰਘਣੇ ਜੰਗਲਾਂ ਵਿਚ ਤਬੂਕ ਸਥਿਤ ਕੈਂਪ ਵਿਚ ਲਸ਼ਕਰ ਦੇ 450 ਨਵੇਂ ਲੜਾਕੇ ਤਿਆਰ ਕੀਤੇ ਹਨ ਅਤੇ ਉਹ ਜੇ. ਐਂਡ. ਕੇ. ਵਿਚ ਘੁਸਪੈਠ ਕਰਨ ਵਾਲੇ ਹਨ।  
ਇਹ ਟ੍ਰੇਨੀ ਜੁਲਾਈ 2016 ਵਿਚ ਸੁਰੱਖਿਆ ਬਲਾਂ ਵਲੋਂ ਮਾਰੇ ਗਏ ਹਿਜ਼ਬੁਲ ਪੋਸਟਰ ਬੁਆਏ ਬੁਰਹਾਨ ਵਾਨੀ ਦੇ ਨਾਂ 'ਤੇ ਪ੍ਰੇਰਿਤ ਕੀਤੇ ਗਏ। 2 ਸਾਲਾਂ ਬਾਅਦ ਲਸ਼ਕਰ ਬੁਰਹਾਨ ਵਾਨੀ ਦੇ ਨਾਂ 'ਤੇ ਨੌਜਵਾਨਾਂ ਦੀ ਭਰਤੀ ਲਈ ਅੱਤਵਾਦੀ ਕੈਂਪ ਚਲਾ ਰਿਹਾ ਹੈ ਅਤੇ ਕਸ਼ਮੀਰ ਵਾਦੀ ਵਿਚ ਉਨ੍ਹਾਂ ਨੂੰ ਜੰਗ ਲੜਨ ਲਈ ਪ੍ਰੇਰਿਤ ਕਰ ਰਿਹਾ ਹੈ। ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਨੇ ਟਵੀਟ ਕੀਤਾ ਸੀ, ''ਰਮਜ਼ਾਨ ਵਿਚ ਗੋਲੀਬੰਦੀ ਹੁਣ ਤਕ ਸਫਲ ਰਹੀ ਹੈ।