ਜੈਰਾਮ ਰਮੇਸ਼ ਨੇ ਕਾਂਗਰਸ ਨੂੰ ਦਿੱਤੀ ਨਸੀਹਤ

06/06/2018 10:01:58 AM

ਸ਼ਿਮਲਾ— ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਆਪਣੀ ਪਾਰਟੀ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2014 ਦੀਆਂ ਆਮ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਸਕਣ ਵਿਚ ਨਾਕਾਮ ਰਹਿਣ ਨੂੰ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਇਕ ਅਹਿਮ ਮੁੱਦਾ ਬਣਾਉਣਾ ਹੀ ਹੋਵੇਗਾ। ਰਮੇਸ਼ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦਾ ਆਧਾਰ ਇਹੀ ਹੋਵੇਗਾ ਕਿ ਮੋਦੀ ਦੇ ਵਾਅਦਿਆਂ ਦਾ ਆਖਿਰ ਕੀ ਹੋਇਆ?
2014 ਦੀਆਂ ਚੋਣਾਂ ਵਿਚ ਜਿਸ ਤਰ੍ਹਾਂ ਅਸੀਂ ਇਕ ਮੁੱਦਾ ਸੀ, ਬਿਲਕੁਲ ਉਸੇ ਤਰ੍ਹਾਂ 2019 ਵਿਚ ਇਕ ਮੁੱਦਾ ਹੋਵੇਗਾ ਨਰਿੰਦਰ ਮੋਦੀ। ਇਹ ਸਾਡਾ ਫਰਜ਼ ਹੈ ਕਿ ਮੋਦੀ ਸਰਕਾਰ ਦੇ ਝੂਠ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਏ। ਉਨ੍ਹਾਂ ਕਿਹਾ ਕਿ ਅਹਿਮ ਅਹੁਦਿਆਂ 'ਤੇ ਵੱਧ ਤੋਂ ਵੱਧ ਨੌਜਵਾਨ ਆਗੂਆਂ ਨੂੰ ਨਿਯੁਕਤ ਕਰਨਾ ਪਾਰਟੀ ਲਈ ਲਾਹੇਵੰਦ ਹੈ।