ਇਟਲੀ ਦਾ ਪਾਸਪੋਰਟ ਦੁਨੀਆ ਦਾ ਤੀਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

05/25/2018 9:52:15 PM

ਰੋਮ ਇਟਲੀ,(ਕੈਂਥ)— ਗਲੋਬਲ ਨਾਗਰਿਕਤਾ ਅਤੇ ਨਿਵਾਸ ਸਲਾਹਕਾਰ ਸਭਾ ਹੈਨਲੀ ਐਂਡ ਪਾਰਟਨਰ ਹਰ ਸਾਲ ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ 'ਤੇ ਕਈ ਦੇਸ਼ਾਂ ਦੇ ਪਾਸਪੋਰਟਾਂ ਦੀ ਗੁਣਵੰਤਾ ਸੰਬਧੀ ਇੱਕ ਸੂਚੀ ਤਿਆਰ ਕਰਦਾ ਹੈ। ਹਾਲ ਹੀ 'ਚ ਹੈਨਲੀ ਇੰਡੈਕਸ ਨੇ 199 ਵੱਖੋ-ਵੱਖ ਦੇਸ਼ਾਂ ਦੇ ਪਾਸਪੋਰਟਾਂ ਦਾ ਸਰਵੇਖਣ ਕੀਤਾ, ਜਿਹੜੇ ਕਿ 227 ਵੱਖ-ਵੱਖ ਦੇਸ਼ਾਂ 'ਚ ਵੀਜ਼ਾ ਮੁਕਤ ਜਾ ਸਕਦੇ ਹਨ । ਹਾਲ ਹੀ 'ਚ ਜਾਰੀ ਇਕ ਨਵੀਂ ਰਿਪੋਰਟ ਮੁਤਾਬਕ ਇਟਾਲੀਅਨ ਪਾਸਪੋਰਟ ਦੁਨੀਆ ਦਾ ਤੀਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ । ਪਾਸਪੋਰਟ ਧਾਰਕਾਂ ਨੂੰ ਵੀਜ਼ਾ ਮੁਕਤ ਸਫਰ ਸੇਵਾਵਾਂ ਦੇ ਅਧਾਰਿਤ ਇਸ ਦਾ ਸਤਰ ਨਿਰਧਾਰਤ ਕੀਤਾ ਗਿਆ ਹੈ। 2018 ਵਿਚ ਜਾਰੀ ਹੋਈ ਰਿਪੋਰਟ ਵਿਚ ਇਸ ਨੂੰ ਤੀਸਰਾ ਸਥਾਨ ਦਿੱਤਾ ਗਿਆ ਹੈ । ਇਟਾਲੀਅਨ ਪਾਸਪੋਰਟ 187 ਦੇਸ਼ਾਂ ਲਈ ਵੀਜ਼ਾ ਮੁਕਤ ਜਾਂ ਪਹੁੰਚ ਵੀਜ਼ਾ ਜਿਹੀਆਂ ਸੇਵਾਵਾਂ ਪਾਸਪੋਰਟ ਧਾਰਕਾਂ ਨੂੰ ਪ੍ਰਦਾਨ ਕਰਵਾਉਂਦਾ ਹੈ। ਇਹ ਗਿਣਤੀ ਯੂਕੇ, ਚੀਨ ਅਤੇ ਯੂ ਐੱਸ ਨਾਲੋਂ ਵੀ ਜਿਆਦਾ ਹੈ। ਇਟਲੀ ਨੇ ਫਿਨਲੈਂਡ, ਫਰਾਂਸ, ਸਪੇਨ, ਸਵੀਡਨ ਅਤੇ ਦੱਖਣੀ ਕੋਰੀਆ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।ਜਦ ਕਿ ਸਿੰਗਾਪੁਰ, ਜਰਮਨੀ ਦੂਜੇ ਸਥਾਨ ਉੱਤੇ ਅਤੇ ਪਹਿਲੇ ਸਥਾਨ ਉੱਤੇ ਜਪਾਨ ਹੈ