ਇੰਡੀਆਂ ਓਪਨ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਖਿਡਾਰੀਆਂ ਨੇ ਮਾਰੀਆਂ ਮੱਲਾਂ

04/30/2018 4:39:19 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਬੀਤੇ ਦਿਨੀਂ 26 ਤੋਂ 28 ਅਪ੍ਰੈਲ ਨੂੰ ਦਿਲੀ ਦੇ ਤਿਆਗਰਾਜ ਇਨਡੋਰ ਸਟੇਡੀਅਮ ਵਿਚ 'ਤੀਜੀ ਓਪਨ ਇੰਡੀਆ ਇੰਟਰਨੈਸ਼ਨਲ ਤਾਈਕਵਾਂਡੋ ਚੈਪੀਅਨਸ਼ਿਪ' ਕਰਵਾਈ ਗਈ। ਇਸ ਚੈਪੀਅਨਸ਼ਿਪ ਵਿਚ ਕੁਲ 8 ਦੇਸ਼ਾਂ ( ਭਾਰਤ, ਨੇਪਾਲ, ਜਪਾਨ, ਭੂਟਾਨ, ਬਰਮਾਂ, ਸ੍ਰੀਲੰਕਾਂ, ਕਾਜਿਕਸਥਾਨ, ਯੂਬੈਕਿਸਥਾਨ) ਨੇ ਭਾਗ ਲਿਆ। ਇਸ ਚੈਪੀਅਨਸ਼ਿਪ ਵਿਚ ਕੁਲ 28 ਹਾਜ਼ਰ ਖਿਡਾਰੀਆਂ ਨੇ ਭਾਗ ਲਿਆ। 
ਇਸ ਚੈਪੀਅਨਸ਼ਿਪ ਵਿਚ ਸਥਾਨਕ ਬਠਿੰਡਾ ਰੋਡ ਸਥਿਤ ਦ ਗਲੈਡੀਓਲਸ ਸਕੂਲ ਦੇ 5 ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਸਥਾਨ ਪ੍ਰਾਪਤ ਕੀਤਾ, ਜਿਸ 'ਚ 8ਵੀਂ ਜਮਾਤ ਦੇ ਵਿਦਿਆਰਥੀ ਮਨਤਾਜ ਸਿੰਘ, ਹਰਮਨ ਸਿੰਘ, ਹਰਕੀਰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਗੁਰਸੇਵਕ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦ ਕਿ 6ਵੀਂ ਕਲਾਸ ਦੇ ਵਿਦਿਆਰਥੀ ਮਹਿਕਪ੍ਰੀਤ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਕੇ ਪ੍ਰੋਤਸਾਹਨ ਸਰਟੀਫਿਕੇਟ ਪ੍ਰਾਪਤ ਕੀਤਾ। ਇਨਾਂ ਸਾਰੇ ਖਿਡਾਰੀਆਂ ਨੇ ਆਪਣੇ ਮਾਤਾ-ਪਿਤਾ, ਸਕੂਲ ਦਾ ਨਾਮ ਚਮਕਾਇਆ ਅਤੇ ਬਾਕੀ ਬੱਚਿਆਂ ਲਈ ਵੀ ਪ੍ਰੇਰਣਾ ਦੇ ਸ੍ਰੋਤ ਬਣੇ। ਸਕੂਲ ਪਹੁੰਚਣ 'ਤੇ ਇਨਾਂ ਜੇਤੂ ਖਿਡਾਰੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ।


Related News