ਬ੍ਰਿਟੇਨ ਦੇ ਪ੍ਰਵਾਸੀ ਅੰਕੜਿਆਂ ''ਚ ਚੌਥੇ ਸਥਾਨ ''ਤੇ ਭਾਰਤੀ

05/24/2018 10:17:42 PM

ਲੰਡਨ— ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਬ੍ਰਿਟੇਨ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਗਿਣਤੀ ਕੁਲ ਮਿਲਾ ਕੇ ਪ੍ਰਵਾਸੀ ਰੈਂਕਿੰਗ 'ਚ 2016 ਦੀ ਤੁਲਨਾ 'ਚ 2017 'ਚ ਦੂਜੇ ਸਥਾਨ 'ਤੇ ਡਿੱਗ ਕੇ ਚੌਥੇ ਸਥਾਨ 'ਤੇ ਚਲੀ ਗਈ ਹੈ। ਬ੍ਰਿਟੇਨ ਦੇ ਰਾਸ਼ਟਰੀ ਅੰਕੜੇ ਦਫਤਰ (ਐੱਨ.ਐੱਸ.ਓ.) ਨੇ ਦੇਖਿਆ ਕਿ ਰੋਮਾਨੀਆਈ ਲੋਕਾਂ ਦੀ ਵਧਦੀ ਗਿਣਤੀ ਦਾ ਮਤਲਬ ਇਹ ਹੈ ਕਿ 346,000 ਦੀ ਗਿਣਤੀ ਵਾਲੇ ਭਾਰਤੀ ਪੋਲੈਂਡ (10 ਲੱਖ), ਰੋਮਾਨੀਆ (411,000) ਤੇ ਆਇਰਲੈਂਡ ਗਣਰਾਜ (350,000) ਤੋਂ ਬਾਅਦ ਚੌਥੇ ਸਥਾਨ 'ਤੇ ਹੈ। ਦੇਸ਼ ਦੇ ਆਧਾਰ ਤੇ ਗੈਰ-ਬ੍ਰਿਟਿਸ਼ ਨਾਗਰਿਕਤਾਵਾਂ ਵਾਲੇ ਚੋਟੀ ਦੇ ਪੰਜ 'ਚੋਂ ਇਟਲੀ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ।