ਏਸ਼ੀਆਡ ਤੋਂ ਪਹਿਲਾਂ ਭੂਟਾਨ ''ਚ ਅਭਿਆਸ ਕਰਨਗੇ ਭਾਰਤੀ ਐਥਲੀਟ

05/21/2018 10:45:12 AM

ਨਵੀਂ ਦਿੱਲੀ—ਭਾਰਤ ਦੇ ਮੱਧ ਤੇ ਲੰਬੀ ਦੂਰੀ ਦੇ ਦੌੜਾਕ ਆਗਾਮੀ ਏਸ਼ੀਆਈ ਖੇਡਾਂ ਤੋਂ ਪਹਿਲਾਂ ਭੂਟਾਨ ਦੇ ਪਹਾੜੀ ਇਲਾਕਿਆਂ 'ਚ ਚਾਰ ਹਫਤੇ ਤਕ ਅਭਿਆਸ ਕਰਨਗੇ।ਭਾਰਤ ਦੀ 17 ਮੈਂਬਰੀ ਟੀਮ 21 ਮਈ ਤੋਂ 20 ਜੂਨ ਤਕ ਥਿੰਪੂ ਐਥਲੈਟਿਕਸ ਟ੍ਰੈਕ ਐਂਡ ਫੀਲਡ ਕੇਂਦਰ 'ਚ ਅਭਿਆਸ ਕਰੇਗੀ। ਟੀਮ ਦੇ ਨਾਲ ਤਿੰਨ ਕੋਚ ਤੇ ਇਕ ਮਾਲਸ਼ੀਆ ਵੀ ਹੋਵੇਗਾ।