ਭਾਰਤ ਨੇ ਚੀਨ ਦੇ BRI ਪ੍ਰਾਜੈਕਟ ''ਚ ਸ਼ਾਮਲ ਹੋਣ ਤੋਂ ਕੀਤੀ ਨਾਂਹ, ਪਾਕਿ ਨੇ ਕੀਤਾ ਸਮਰਥਨ

04/25/2018 11:37:58 PM

ਬੀਜ਼ਿੰਗ — ਭਾਰਤ ਨੇ ਇਕ ਵਾਰ ਫਿਰ ਚੀਨ ਦੇ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਨੂੰ ਮੰਨਣ ਅਤੇ ਇਸ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਜ਼ਿੰਗ 'ਚ ਖਤਮ ਹੋਏ ਸ਼ੰਘਾਈ ਕੋ-ਅਪਰੇਸ਼ਨ ਆਰਗੇਨਾਈਜੇਸ਼ਨ (ਐੱਸ. ਸੀ. ਓ.) ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਰਤ ਨੇ ਪ੍ਰਾਜੈਕਟ ਦੀ ਪੁਸ਼ਟੀ ਤੋਂ ਖੁਦ ਨੂੰ ਵੱਖ ਰੱਖਿਆ ਹੈ। ਜਦਕਿ ਸੰਗਠਨ ਦੇ ਬਾਕੀ 8 ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ ਹੈ। ਐੱਸ. ਸੀ. ਓ. ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਜਾਰੀ ਜੁਆਇੰਟ ਸਟੇਟਮੈਂਟ 'ਚ 24 ਅਪ੍ਰੈਲ ਨੂੰ ਕਿਹਾ ਗਿਆ ਹੈ, 'ਕਜ਼ਾਕਿਸਤਾਨ, ਕਿਰਗੀਸਤਾਨ, ਪਾਕਿਸਤਾਨ, ਰੂਸ, ਤਜ਼ਾਕੀਸਤਨ, ਅਤੇ ਉਜਬੇਕਿਸਤਾਨ ਨੇ ਚੀਨ ਦੇ ਬੀ. ਆਰ. ਆਈ. ਪ੍ਰਾਜੈਕਟ ਨੂੰ ਆਪਣਾ ਸਮਰਥਨ ਦੁਹਰਾਇਆ ਹੈ।
ਬੀ. ਆਰ. ਆਈ. 'ਤੇ ਸਹਿਮਤੀ ਜਤਾਉਣ ਵਾਲੇ ਦੇਸ਼ਾਂ ਦੀ ਲਿਸਟ 'ਚ ਭਾਰਤ ਦਾ ਨਾਂ ਸਾਫ ਤੌਰ 'ਤੇ ਨਹੀਂ ਸੀ। ਬੀ. ਆਰ. ਆਈ. ਚੀਨ-ਪਾਕਿਸਤਾਨ ਇਕਨਾਮਿਕ ਕੋਰੀਡੋਰ (ਸੀ. ਪੀ. ਈ. ਸੀ.) ਦਾ ਹਿੱਸਾ ਹੈ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਪੱਖਾਂ ਨੇ ਐੱਸ. ਸੀ. ਓ. ਖੇਤਰ 'ਚ ਇਕ ਵਿਆਪਕ, ਖੁਲੀ ਅਤੇ ਆਪਸੀ ਫਾਇਦੇ ਦੀ ਹਿੱਸੇਦਾਰੀ ਲਈ ਖੇਤਰ ਦੇ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਬਹੁਪੱਖੀ ਸੰਸਥਾਨਾਂ ਦੀ ਸਮਰਥਾ ਦੇ ਇਸਤੇਮਾਲ ਦਾ ਸਮਰਥਨ ਕੀਤਾ ਹੈ।
ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਨੂੰ ਇਸ ਸੰਗਠਨ 'ਚ ਸ਼ਾਮਲ ਕੀਤਾ ਗਿਆ ਸੀ, ਜਦਕਿ ਚੀਨ ਅਤੇ ਰੂਸ ਪ੍ਰਭਾਵਸ਼ਾਲੀ ਮੈਂਬਰ ਹਨ। ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਥੇ ਐੱਸ. ਸੀ. ਓ. ਦੇਸ਼ਾਂ ਦੇ ਅੰਦਰ ਜਾਰੀ 'ਕੈਨਕਟੀਵਿਟੀ' ਦੇ ਮੁੱਦੇ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਮਤਲਬ ਬੀ. ਆਰ. ਆਈ. ਦਾ ਜ਼ਿਕਰ ਕੀਤੇ ਬਗੈਰ ਸਾਫ ਕਰ ਦਿੱਤਾ ਕਿ ਇਸ ਪ੍ਰਾਜੈਕਟ 'ਤੇ ਭਾਰਤ ਦੀਆਂ ਕਿਹੜੀਆਂ ਚਿੰਤਾਵਾਂ ਜੁੜੀਆਂ ਹਨ। ਸੁਸ਼ਮਾ ਨੇ ਕਿਹਾ, 'ਐੱਸ. ਸੀ. ਓ. ਦੇਸ਼ਾਂ ਵਿਚਾਲੇ ਸੰਪਰਕ ਭਾਰਤ ਦੀ ਪਹਿਲ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਸੰਪਰਕ ਨਾਲ ਆਪਸੀ ਸਹਿਯੋਗ ਅਤੇ ਭਰੋਸੇ ਦਾ ਨਿਰਮਾਣ ਹੋਵੇ। ਭਾਰਤ ਨੇ ਬੀ. ਆਰ. ਆਈ. ਦਾ ਹਿੱਸਾ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਬੀ. ਆਰ. ਆਈ. ਚੀਨ-ਪਾਕਿਸਤਾਨ ਇਕਨਾਮਿਕ ਕੋਰੀਡੋਰ (ਸੀ. ਪੀ. ਸੀ.) ਦਾ ਹਿੱਸਾ ਹੈ।
ਭਾਰਤ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਬੀ. ਆਰ. ਆਈ. ਹਕੂਮਤ ਅਤੇ ਅਖੰਡਤਾ ਦੇ ਖਿਲਾਫ ਹੈ। ਵਿਦੇਸ਼ ਮੰਤਰਾਲੇ ਵੱਲੋਂ ਕੁਝ ਮੀਡੀਆ ਰਿਪੋਰਟਾਂ 'ਤੇ ਇਹ ਪ੍ਰਤੀਕਿਰਿਆ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ, ਨਵੀਂ ਦਿੱਲੀ, ਇਸ ਪ੍ਰਾਜੈਕਟ ਦਾ ਹਿੱਸਾ ਬਣ ਸਕਦਾ ਹੈ। ਸੀ. ਪੀ. ਸੀ. ਦਾ ਹਿੱਸਾ ਬੀ. ਆਰ. ਆਈ. ਦਾ ਨਾਂ ਪਹਿਲਾਂ ਵਨ ਬੈਲਟ ਵਨ ਰੋਡ ਸੀ। ਚੀਨ ਦਾ ਇਹ ਪ੍ਰਾਜੈਕਟ ਸਿਲਕ ਰੋਡ ਦਾ ਜਵਾਬ ਮੰਨਿਆ ਜਾ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ, 'ਚੀਨ, ਭਾਰਤ 'ਤੇ ਬੀ. ਆਰ. ਆਈ. 'ਚ ਸ਼ਾਮਲ ਹੋਣ ਲਈ ਦਬਾਅ ਪਾ ਰਿਹਾ ਹੈ। ਬੀ. ਆਰ. ਆਈ. ਸੀ. ਪੀ. ਸੀ.  ਦਾ ਹੀ ਹਿੱਸਾ ਹੈ ਅਤੇ ਭਾਰਤ ਹਮੇਸ਼ਾ ਤੋਂ ਹੀ ਇਸ ਪ੍ਰਾਜੈਕਟ ਦਾ ਵਿਰੋਧ ਕਰਦਾ ਆਇਆ ਹੈ ਕਿਉਂਕਿ ਇਹ ਪੀ. ਓ. ਕੇ. ਤੋਂ ਹੋ ਕੇ ਗੁਜਰਦਾ ਹੈ ਅਤੇ ਭਾਰਤ, ਪੀ. ਓ. ਕੇ. ਨੂੰ ਕਸ਼ਮੀਰ ਦਾ ਵੀ ਹਿੱਸਾ ਦੱਸਦਾ ਹੈ। ਉਥੇ ਚੀਨ ਦਾ ਕਹਿਣਾ ਹੈ ਕਿ ਉਹ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਦਾ ਸਨਮਾਨ ਕਰਦਾ ਹੈ ਅਤੇ ਪੀ. ਓ. ਕੇ. ਦਾ ਮਸਲਾ ਭਾਰਤ-ਪਾਕਿਸਤਾਨ ਦਾ ਆਪਸੀ ਮਸਲਾ ਹੈ।