ਭਾਰਤ ਨੂੰ ਕੂੜੇ ਦੇ ਪ੍ਰਬੰਧਨ ਲਈ ਇਕਜੁੱਟ ਹੋਣ ਦੀ ਲੋੜ : ਮਾਹਰ

05/25/2018 3:57:27 PM

ਸਿੰਗਾਪੁਰ— ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਆਪਣੇ ਕੂੜੇ ਦੇ ਪ੍ਰੰਬਧਨ ਲਈ ਮਜ਼ਬੂਤ ਵਚਨਬੱਧਤਾ, ਨੀਤੀ-ਨਿਰਮਾਣ, ਨੌਕਰਸ਼ਾਹ ਅਤੇ ਜਨਤਾ ਸਮੇਤ ਸਾਰੇ ਪੱਖਾਂ ਦੀ ਇਕਜੁੱਟ ਕੋਸ਼ਿਸ਼ ਦੀ ਲੋੜ ਹੈ। ਮਾਹਰਾਂ ਨੇ ਇਹ ਅਪੀਲ ਇਕ ਕਿਤਾਬ ਦੀ ਘੁੰਡ ਚੁਕਾਈ ਦੌਰਾਨ ਕੀਤੀ। ਇਸ ਕਿਤਾਬ ਵਿਚ ਖਰਾਬ ਹੋ ਚੁੱਕੇ ਮੋਬਾਈਲ ਫੋਨਾਂ, ਵਰਤੋਂ 'ਚ ਲਿਆਂਦੀਆਂ ਗਈਆਂ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਚੀਜ਼ਾਂ ਸਮੇਤ ਕੂੜੇ ਦੇ ਪ੍ਰਬੰਧਨ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਕਿਤਾਬ 'ਵੈਸਟ ਆਫ ਏ ਨੇਸ਼ਨ : ਸੋਸ਼ਲ ਐਂਡ ਐਨਵਾਇਰਮੈਂਟਲ ਚੈਲੰਜੇਸ ਫਾਰ ਇੰਡੀਆ' ਦੇ ਸਹਿ-ਲੇਖਕ ਪ੍ਰੋਫੈਸਰ ਰੋਬਿਨ ਜੇਫਰੀ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਦਾ ਹੱਲ ਇਕਜੁੱਟ ਕੋਸ਼ਿਸ਼ ਨਾ ਹੀ ਹੋ ਸਕਦਾ ਹੈ। ਹੈਦਰਾਬਾਦ ਦੇ 'ਰੈਮਕੀ ਐਨਵਾਇਰੋ ਇੰਜੀਨੀਅਰਸ ਲਿਮਟਿਡ' ਦੇ ਮੈਨੇਜਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਮ. ਗੌਤਮ ਰੈੱਡੀ ਨੇ ਕਿਹਾ ਕਿ ਭਾਰਤ ਵਿਚ ਕੂੜਾ ਪ੍ਰਬੰਧਨ ਸ਼ੁਰੂਆਤੀ ਪੜਾਅ ਵਿਚ ਹੈ ਅਤੇ ਅਜੇ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ।