ਭਾਰਤ ਨੇ ਜਾਰਡਨ ਨੂੰ 2-1 ਨਾਲ ਹਰਾਇਆ

05/11/2018 9:30:48 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਅੰਡਰ-16 ਰਾਸ਼ਟਰੀ ਫੁੱਟਬਾਲ ਟੀਮ ਨੇ ਸਰਬੀਆ 'ਚ ਚਲ ਰਹੇ ਚਾਰ ਰਾਸ਼ਟਰਾਂ ਦੇ ਟੂਰਨਾਮੈਂਟ ਏ.ਐੱਫ.ਸੀ. ਕੱਪ ਲਈ ਕੁਆਲੀਫਾਈ ਕਰ ਚੁੱਕੀ ਜਾਰਡਨ ਦੇ ਖਿਲਾਫ 2-1 ਦੀ ਰੋਮਾਂਚਕ ਜਿੱਤ ਦੇ ਨਾਲ ਖਾਤਾ ਖੋਲ੍ਹਿਆ। ਰਾਸ਼ਟਰੀ ਟੀਮ ਦੇ ਕੋਚ ਬਿਬੀਆਨੋ ਫਰਨਾਂਡਿਜ਼ ਨੇ ਭਾਰਤੀ ਯੁਵਾ ਟੀਮ ਦੀ ਇਸ ਜਿੱਤ ਨੂੰ ਅਹਿਮ ਦਸਦੇ ਹੋਏ ਕਿਹਾ ਕਿ ਟੀਮ ਨੂੰ ਆਤਮਵਿਸ਼ਵਾਸ ਵਧਾਉਣ ਲਈ ਇਸ ਜਿੱਤ ਦੀ ਜ਼ਰੂਰਤ ਸੀ।

ਭਾਰਤ ਨੂੰ ਇਸੇ ਸਾਲ ਸਤੰਬਰ 'ਚ ਏ.ਐੱਫ.ਸੀ. ਅੰਡਰ-16 ਚੈਂਪੀਅਨਸ਼ਿਪ 'ਚ ਖੇਡਣਾ ਹੈ ਜਿਸ ਤੋਂ ਪਹਿਲਾਂ ਚਾਰ ਰਾਸ਼ਟਰਾਂ ਦੇ ਇਸ ਟੂਰਨਾਮੈਂਟ ਨੂੰ ਇਸ ਲਿਹਾਜ਼ ਨਾਲ ਇਹ ਅਹਿਮ ਮੰਨਿਆ ਜਾ ਰਿਹਾ ਹੈ। ਬਿਬੀਆਨੋ ਨੇ ਕਿਹਾ ਕਿ ਸਾਡੀ ਟੀਮ ਨੇ ਸ਼ੁਰੂਆਤੀ ਗੋਲ ਵਿਰੋਧੀ ਟੀਮ ਨੂੰ ਦੇ ਦਿੱਤਾ ਪਰ ਫਿਰ ਅਸੀਂ ਮਜ਼ਬੂਤ ਵਾਪਸੀ ਕੀਤੀ ਅਤੇ ਪਹਿਲੇ ਹਾਫ 'ਚ ਦੋ ਗੋਲ ਕੀਤੇ। ਅਸੀਂ ਹਰ ਮੈਚ ਦੇ ਨਾਲ ਬਿਹਤਰ ਹੁੰਦੇ ਜਾ ਰਹੇ ਹਾਂ। ਖਿਡਾਰੀ ਮਲੇਸ਼ੀਆ 'ਚ ਅਸਲ ਚੁਣੌਤੀ ਤੋਂ ਪਹਿਲਾਂ ਆਪਣੇ ਖੇਡ ਨੂੰ ਬਿਹਤਰ ਕਰਨ 'ਚ ਲੱਗੇ ਹਨ ਅਤੇ ਖੁਦ 'ਚ ਉਨ੍ਹਾਂ ਦਾ ਭਰੋਸਾ ਵੀ ਵਧਿਆ ਹੈ।