ਵੋਲਵੋ ਚੀਨ ਓਪਨ ''ਚ ਭਾਰਤ ਦੇ ਚੋਟੀ ਦੇ ਗੋਲਫਰ ਹਿੱਸਾ ਲੈਣਗੇ

04/25/2018 1:30:04 PM

ਬੀਜਿੰਗ (ਬਿਊਰੋ)— ਸ਼ੁਭੰਕਰ ਸ਼ਰਮਾ ਸਮੇਤ ਭਾਰਤ ਦੇ ਅੱਠ ਚੋਟੀ ਦੇ ਗੋਲਫਰ ਕੱਲ ਤੋਂ ਇੱਥੇ ਸ਼ੁਰੂ ਹੋ ਰਹੇ ਵੋਲਵੋ ਚੀਨ ਓਪਨ ਖਿਤਾਬ ਦੇ ਲਈ ਚੁਣੌਤੀ ਪੇਸ਼ ਕਰਨਗੇ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਅੱਠ 'ਚੋਂ 7 ਭਾਰਤੀ ਪਹਿਲਾਂ ਵੀ ਖਿਤਾਬ ਜਿੱਤ ਚੁੱਕੇ ਹਨ ਅਤੇ ਜਿੱਤ ਦੇ ਦਾਅਵੇਦਾਰਾਂ 'ਚ ਸ਼ਾਮਲ ਹਨ।

ਪਿਛਲੇ ਹਫਤੇ ਖਿਤਾਬ ਜਿੱਤਣ ਵਾਲੇ ਰਾਹਿਲ ਰੰਗਜੀ ਹਾਲਾਂਕਿ ਇੱਥੇ ਹਿੱਸਾ ਨਹੀਂ ਲੈਣਗੇ ਕਿਉਂਕਿ ਉਨ੍ਹਾਂ ਨੇ ਜਾਪਾਨ 'ਚ ਇਸ ਹਫਤੇ ਇਕ ਹੋਰ ਟੂਰਨਾਮੈਂਟ ਦੇ ਲਈ ਰੁਕਣ ਦਾ ਫੈਸਲਾ ਕੀਤਾ ਹੈ। ਸ਼ੁਭੰਕਰ ਤੋਂ ਇਲਾਵਾ ਜੀਵ ਮਿਲਖਾ ਸਿੰਘ, ਸ਼ਿਵ ਕਪੂਰ, ਐੱਸ.ਐੱਸ.ਪੀ. ਚੌਰਸੀਆ, ਗਗਨਜੀਤ ਭੁੱਲਰ, ਅਰਜੁਨ ਅਟਵਾਲ, ਅਜਿਤੇਸ਼ ਸੰਧੂ ਅਤੇ ਖਲਿਨ ਜੋਸ਼ੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹਨ। ਫਰਾਂਸ ਦੇ ਐਲੇਕਜ਼ੈਂਡਰ ਲੇਵੀ ਏਸ਼ੀਆਈ ਟੂਰ, ਚੀਨ ਗੋਲਫ ਸੰਘ ਅਤੇ ਯੂਰਪੀ ਟੂਰ ਤੋਂ ਮਾਨਤਾ ਪ੍ਰਾਪਤ ਇਸ 31 ਲੱਖ 17 ਹਜ਼ਾਰ 800 ਡਾਲਰ ਇਨਾਮੀ ਟੂਰਨਾਮੈਂਟ 'ਚ ਆਪਣੇ ਖਿਤਾਬ ਦੀ ਰੱਖਿਆ ਕਰਨ ਉਤਰਨਗੇ।