ਮਹਿਲਾ ਚੈਂਪੀਅਨਜ਼ ਹਾਕੀ ''ਚ 13 ਮਈ ਨੂੰ ਜਾਪਾਨ ਨਾਲ ਭਿੜੇਗਾ ਭਾਰਤ

05/09/2018 9:33:42 AM

ਨਵੀਂ ਦਿੱਲੀ (ਬਿਊਰੋ)— ਸਾਬਕਾ ਚੈਂਪੀਅਨ ਭਾਰਤ ਕੋਰੀਆ ਦੇ ਡੋਂਗਹੀ ਸਿਟੀ 'ਚ ਹੋਣ ਵਾਲੇ ਪੰਜਵੇਂ ਏਸ਼ੀਆਈ ਮਹਿਲਾ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 13 ਮਈ ਨੂੰ ਜਾਪਾਨ ਦੇ ਖਿਲਾਫ ਕਰੇਗਾ। ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਹੋਰ ਟੀਮਾਂ ਚੀਨ, ਮਲੇਸ਼ੀਆ ਅਤੇ ਮੇਜ਼ਬਾਨ ਕੋਰੀਆ ਹਨ। ਡਿਫੈਂਡਰ ਸੁਨੀਤਾ ਲਾਕੜਾ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ, ''2016 'ਚ ਇਹ ਖਿਤਾਬ ਜਿੱਤਣ ਅਤੇ ਫਿਰ 2017 'ਚ ਏਸ਼ੀਆ ਕੱਪ 'ਚ ਜਿੱਤ ਦੇ ਬਾਅਦ ਅਸੀਂ ਇਸ ਨੂੰ ਵੀ ਇਕ ਹੋਰ ਯਾਦਗਾਰ ਪ੍ਰਤੀਯੋਗਿਤਾ ਬਣਾਉਣਾ ਚਾਹੁੰਦੇ ਹਾਂ।''

ਭਾਰਤ ਭਾਵੇਂ ਹੀ ਰਾਸ਼ਟਰਮੰਡਲ ਖੇਡਾਂ 'ਚ ਪੋਡੀਅਮ 'ਤੇ ਜਗ੍ਹਾ ਨਹੀਂ ਬਣਾ ਸਕਿਆ ਸੀ ਪਰ ਸੁਨੀਤਾ ਦਾ ਮੰਨਣਾ ਹੈ ਕਿ ਇਹ ਤਜਰਬਾ ਭਾਰਤੀ ਮਹਿਲਾ ਟੀਮ ਦੇ ਕੰਮ ਆਵੇਗਾ। ਟੀਮ ਨੂੰ ਹਾਲਾਂਕਿ ਕਪਤਾਨ ਰਾਣੀ, ਫਾਰਵਰਡ ਪੂਨਮ ਰਾਨੀ ਅਤੇ ਡਿਫੈਂਡਰ ਸੁਸ਼ੀਲਾ ਚਾਨੂ ਦੀ ਕਮੀ ਮਹਿਸੂਸ ਹੋਵੇਗੀ ਜਿਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ ਪਰ ਸੁਨੀਤਾ ਦਾ ਮੰਨਣਾ ਹੈ ਕਿ ਇਸ ਨਾਲ ਖਿਤਾਬ ਦਾ ਬਚਾਅ ਕਰਨ ਦੇ ਟੀਮ ਦੇ ਟੀਚੇ 'ਤੇ ਕੋਈ ਅਸਰ ਨਹੀਂ ਹੋਵੇਗਾ।