ਦੱਖਣੀ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ''ਚ ਭਾਰਤ ਨੇ ਪਹਿਲੇ ਦਿਨ ਜਿੱਤੇ 11 ਸੋਨ ਤਮਗੇ

05/06/2018 10:35:17 AM

ਕੋਲੰਬੋ (ਬਿਊਰੋ)— ਭਾਰਤੀ ਜੂਨੀਅਰ ਐਥਲੀਟਾਂ ਨੇ ਦੱਖਣ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਸੋਨ ਤਮਗੇ ਜਿੱਤ ਲਏ । ਭਾਰਤੀ ਜੂਨੀਅਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਸੋਨ, 10 ਚਾਂਦੀ ਅਤੇ ਤਿੰਨ ਕਾਂਸੀ ਤਮਗੇ ਜਿੱਤ ਲਏ ਹਨ । 

ਅਰਸ਼ਦੀਪ ਸਿੰਘ ਨੇ ਭਾਰਤ ਨੂੰ ਦਿਨ ਦਾ ਪਹਿਲਾ ਸੋਨਾ ਤਮਗਾ ਜੈਵਲਿਨ ਥਰੋਅ ਵਿੱਚ 71.47 ਮੀਟਰ ਦੀ ਥਰੋ ਅਤੇ ਨਵਾਂ ਮੀਟ ਰਿਕਾਰਡ ਬਣਾਉਂਦੇ ਹੋਏ ਦਿਵਾਇਆ । ਲੜਕੀਆਂ ਦੇ ਸ਼ਾਟ ਪੁੱਟ ਮੁਕਾਬਲੇ ਵਿੱਚ ਕਿਰਨ ਬਾਲੀਆਨ ਨੇ 14.77 ਮੀਟਰ ਦੀ ਥਰੋਅ ਦੇ ਨਾਲ ਨਵਾਂ ਮੀਟ ਰਿਕਾਰਡ ਬਣਾਇਆ ਅਤੇ ਸੋਨ ਤਮਗਾ ਜਿੱਤਿਆ । 

ਭਾਰਤੀ ਐਥਲੀਟਾਂ ਨੇ ਲੜਕਿਆਂ ਦੇ ਲਾਂਗ ਜੰਪ, ਲੜਕੀਆਂ ਦੀ 100 ਮੀਟਰ ਰੁਕਾਵਟ ਦੌੜ ਅਤੇ 1500 ਮੀਟਰ ਦੌੜ ਵਿੱਚ ਨਵੇਂ ਮੀਟ ਰਿਕਾਰਡ ਬਣਾਏ । ਲੋਕੇਸ਼ ਸਤਿਆਨਾਥਨ (7.74) ਨੇ ਲਾਂਗ ਜੰਪ ਵਿੱਚ ਸੋਨ ਤਮਗਾ ਜਿੱਤਿਆ ਜਦੋਂਕਿ ਸਪਨਾ ਕੁਮਾਰੀ ਨੇ 100 ਮੀਟਰ ਰੁਕਾਵਟ ਦੌੜ ਵਿੱਚ ਸੋਨ ਅਤੇ ਦੁਰਗਾ ਨੇ 1500 ਮੀਟਰ ਦੌੜ ਵਿੱਚ ਸੋਨ ਤਮਗੇ ਜਿੱਤੇ। ਚਾਰ ਗੁਣਾ 100 ਮੀਟਰ ਰਿਲੇ ਵਿੱਚ ਲੜਕਿਆਂ ਨੇ ਸੋਨ ਅਤੇ ਲੜਕੀਆਂ ਨੇ ਚਾਂਦੀ ਤਮਗੇ ਜਿੱਤੇ।