ਸਸਤੇ ਆਯਾਤ ''ਤੇ ਕੱਸੇਗੀ ਲਗਾਮ, ਸਰਕਾਰ ਨੇ ਕਣਕ ''ਤੇ ਕਸਟਮ ਡਿਊਟੀ ਵਧਾਈ

05/24/2018 3:09:45 PM

ਨਵੀਂ ਦਿੱਲੀ — ਸਰਕਾਰ ਨੇ ਕਣਕ ਦੀ ਸਸਤੀ ਦਰਾਮਦ ਨਾਲ ਨਜਿੱਠਣ ਅਤੇ ਘਰੇਲੂ ਉਤਪਾਦਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਕਸਟਮ ਡਿਊਟੀ ਦੀ ਦਰ 20 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਖਰੋਟ ਦੇ ਸ਼ੈਲ ਦੇ ਆਯਾਤ ਤੇ ਡਿਊਟੀ ਨੂੰ 30 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰ ਦਿੱਤਾ ਹੈ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ(ਸੀ.ਬੀ.ਆਈ.ਸੀ.) ਨੇ ਕੱਲ੍ਹ ਦੇਰ ਰਾਤ ਸੂਚਨਾ ਜਾਰੀ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ।
ਘਰੇਲੂ ਉਤਪਾਦਨ ਰਿਕਾਰਡ ਪੱਧਰ 'ਤੇ ਰਹਿਣ ਅਤੇ ਅੰਤਰਰਾਸ਼ਟਰੀ ਬਾਜ਼ਾਰ ਖਾਸ ਕਰਕੇ ਰੂਸ ਤੋਂ ਸਸਤੇ ਆਯਾਤ ਦੀ ਚਿੰਤਾ ਨੂੰ ਧਿਆਨ ਵਿਚ ਰੱਖਦੇ ਹੋਏ ਕਣਕ ਦੀ ਆਯਾਤ ਡਿਊਟੀ 'ਚ ਵਾਧੇ ਦਾ ਫੈਸਲਾ ਲਿਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਗਲੋਬਲ ਬਾਜ਼ਾਰ 'ਚੋਂ ਕਣਕ ਦੀ ਖਰੀਦ ਨੂੰ ਸੀਮਿਤ ਕਰਨਾ ਚਾਹੁੰਦੀ ਹੈ। ਤਾਂ ਜੋ ਕਣਕ ਦੀਆਂ ਘਰੇਲੂ ਕੀਮਤਾਂ 'ਤੇ ਦਬਾਅ ਨਾ ਆਏ ਅਤੇ 2017-18 ਫਸਲ ਸਾਲ(ਜੁਲਾਈ-ਜੂਨ) ਲਈ ਕਿਸਾਨਾਂ ਨੂੰ ਘੱਟ ਤੋਂ ਘੱਟ 1,735 ਰੁਪਏ ਪ੍ਰਤੀ ਕਵਿੰਟਲ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਮਿਲ ਸਕੇ। ਸਰਕਾਰੀ ਅੰਕੜਿਆਂ ਅਨੁਸਾਰ ਕਿਸਾਨਾਂ ਨੇ 2017-18 ਦੀ ਕਣਕ ਦੀ ਫਸਲ ਦੀ ਕਟਾਈ ਲਗਭਗ ਪੂਰੀ ਕਰ ਲਈ ਹੈ ਅਤੇ ਸਰਕਾਰ ਉਨ੍ਹਾਂ ਕੋਲੋਂ ਸਮਰਥਨ ਮੁੱਲ 'ਤੇ ਹੁਣ ਤੱਕ 3.33 ਕਰੋੜ ਟਨ ਕਣਕ ਖਰੀਦ ਚੁੱਕੀ ਹੈ।

 


Related News