ਇਨਕਮ ਟੈਕਸ ਵਿਭਾਗ ਨੇ ਆਈ. ਐੱਮ. ਸੀ. ਯੂਨਿਟ ''ਤੇ ਕੀਤੀ ਰੇਡ

06/06/2018 1:37:35 PM

ਲੁਧਿਆਣਾ (ਸੇਠੀ) : ਇਨਕਮ ਟੈਕਸ ਵਿਭਾਗ ਦੀ ਰੇਂਜ–1 ਨੇ ਸਥਾਨਕ ਗੁਰੂ ਨਾਨਕ ਭਵਨ ਸਥਿਤ ਆਈ. ਐੱਮ. ਸੀ. ਯੂਨਿਟ 'ਤੇ ਰੇਡ ਕੀਤੀ ਹੈ। ਸੂਤਰਾਂ ਅਨੁਸਾਰ ਉਪਰੋਕਤ ਯੂਨਿਟ ਹਰਬਲ ਦਵਾਈਆਂ ਅਤੇ ਕਾਸਮੈਟਿਕ ਸਾਮਾਨ ਵੇਚਣ ਦਾ ਕੰਮ ਕਰਦਾ ਹੈ ਅਤੇ ਮਾਲ ਵੇਚਣ ਲਈ ਮੈਂਬਰ ਬਣਾਏ ਜਾਂਦੇ ਹਨ, ਜਿਨ੍ਹਾਂ ਨੂੰ ਟਾਰਗੈੱਟ ਸਵਰੂਪ ਮੁੱਲ ਵੇਚਣ 'ਤੇ ਕਮਿਸ਼ਨ ਦਿੱਤਾ ਜਾਂਦਾ ਹੈ। ਇਹ ਵੀ ਪਤਾ ਲੱਗਾ ਕਿ ਇਨ੍ਹਾਂ ਦੇ ਲੱਖਾਂ ਮੈਂਬਰ ਹਨ, ਜਿਨ੍ਹਾਂ ਵਿਚ ਸਰਕਾਰੀ ਕਰਮਚਾਰੀ ਵੀ ਸ਼ਾਮਲ ਹਨ। 
ਇਸ ਰੇਡ ਨਾਲ ਸ਼ਹਿਰ 'ਚ ਸਨਸਨੀ ਫੈਲ ਗਈ। ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰਤੀਆ ਨਾਮਕ ਯੂਨਿਟ 'ਤੇ ਚੀਫ ਕਮਿਸ਼ਨਰ ਬੀ. ਕੇ. ਝਾਅ ਅਤੇ ਪ੍ਰਿੰਸੀਪਲ ਕਮਿਸ਼ਨਰ ਆਰ. ਭਾਮਾ ਦੇ ਨਿਰਦੇਸ਼ 'ਤੇ ਐਡੀਸ਼ਨਲ ਕਮਿਸ਼ਨਰ ਰੋਹਿਤ ਮਹਿਰਾ ਦੀ ਅਗਵਾਈ ਵਿਚ ਇਹ ਕਾਰਵਾਈ ਜਾਰੀ ਹੈ। ਵਿਭਾਗੀ ਅਧਿਕਾਰੀ ਅਤੇ ਕਰਮਚਾਰੀ ਯੂਨਿਟ ਦਾ ਰਿਕਾਰਡ ਖੰਗਾਲ ਰਹੇ ਹਨ।