ਹਾਰਟ ਅਟੈਕ ਤੋਂ ਬਚਣ ਲਈ ਚੈਸਟ ਪੇਨ ਹੋਣ ''ਤੇ ਤੁਰੰਤ ਕਰੋ ਇਹ ਕੰਮ

05/21/2018 10:40:02 AM

ਨਵੀਂ ਦਿੱਲੀ— ਭਾਰਤ 'ਚ ਹਾਰਟ ਅਟੈਕ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਭਾਰਤ 'ਚ 23% ਮੌਤਾਂ ਹਾਰਟ ਅਟੈਕ ਦੀ ਵਜ੍ਹਾ ਨਾਲ ਹੁੰਦੀਆਂ ਹਨ। ਜਿਸ ਦਾ ਮੁੱਖ ਕਾਰਨ ਹੈ ਸਮੇਂ 'ਤੇ ਟ੍ਰੀਟਮੈਂਟ ਨਾ ਮਿਲਣਾ। ਜੇ ਕਿਸੇ ਦੇ ਚੈਸਟ 'ਚ ਪੇਨ ਹੋ ਰਹੀ ਹੈ ਅਤੇ ਉਸ ਨੂੰ ਡਾਕਟਰ ਕੋਲ ਪਹੁੰਚਣ ਤਕ ਫਰਸਟ ਐਡ ਮਿਲ ਜਾਵੇ ਤਾਂ ਰੋਗੀ ਦੀ ਜਾਨ ਬਚਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਫਰਸਟ ਐਡ ਬਾਰੇ ਜਿਸ ਨਾਲ ਹਾਰਟ ਅਟੈਕ ਆਉਣ 'ਤੇ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ।
1. ਜੋਰ-ਜੋਰ ਨਾਲ ਖਾਂਸੀ ਕਰਨਾ
ਜੇ ਕਦੇ ਕਿਸੇ ਨੂੰ ਅਚਾਨਕ ਚੈਸਟ ਜਾਂ ਹਾਰਟ ਪੇਨ ਅਤੇ ਚੱਕਰ ਆਉਣ ਲੱਗੇ ਤਾਂ ਉਸ ਨੂੰ ਜੋਰ-ਜੋਰ ਦੀ ਖਾਂਸੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਜਿਹਾ ਉਦੋਂ ਹੀ ਕਰਨਾ ਹੈ ਜਦੋਂ ਬੇਹੋਸ਼ ਹੋਣ ਜਿਹਾ ਫੀਲ ਹੋ ਰਿਹਾ ਹੋਵੇ। ਇਸ ਨਾਲ ਧਮਨੀਆ ਰਿਲੈਕਸ ਫੀਲ ਕਰਦੀਆਂ ਹਨ।
2. ਕਾਰਡਿਅਕ ਮਸਾਜ
ਹਾਕਟ ਅਟੈਕ ਦੀ ਸਮੱਸਿਆ ਹੋਣ ਤੇ ਹਾਰਟ ਪਪਿੰਗ ਕਰੋ। ਤੁਸੀਂ ਫਰਸਟ ਐਂਡ ਦੌਰਾਨ ਇਸ ਨੂੰ ਇੰਟਰਨੈੱਟ 'ਤੇ ਵੀਡਿਓ ਦੇਖ ਕੇ ਵੀ ਕਰ ਸਕਦੇ ਹੋ। ਇਸ ਨਾਲ ਰੋਗੀ ਨੂੰ ਕਾਫੀ ਹੱਦ ਤਕ ਰਾਹਤ ਮਿਲਦੀ ਹੈ।
3. ਡਿਸਪਰਿਨ ਟੇਬਲੈਟ ਲਓ
ਜਿਨ੍ਹਾਂ ਨੂੰ ਅਚਾਨਕ ਪਹਿਲੀ ਵਾਰ ਹਾਰਟ ਅਟੈਕ ਆਏ ਤਾਂ ਉਹ ਡਿਸਪਰਿਨ ਦੀ ਟੈਬਲੇਟ ਜੀਭ ਦੇ ਥੱਲੇ ਰੱਖ ਲਓ ਪਰ ਇਹ ਸਿਰਫ ਡਾਕਟਰ ਕੋਲ ਜਾਣ ਦੀ ਟੈਂਮਪ੍ਰੈਰੀ ਇਲਾਜ ਹੈ।
4. ਘਬਰਾਓ ਨਾ
ਚੈਸਟ ਪੇਨ ਹੋਣ 'ਤੇ ਘਬਰਾਓ ਨਾ ਸਗੋਂ ਆਪਣੇ ਮਨ ਨੂੰ ਸ਼ਾਂਤ ਕਰਕੇ ਡਾਕਟਰ ਕੋਲ ਪਹੁੰਚੋ। ਡਾਕਟਰ ਮੁਤਾਬਕ ਦਿਲ ਦੇ ਰੋਗੀ ਦੀ ਮੌਤ ਚੈਸਟ ਪੇਨ ਦੌਰਾਨ ਨਹੀਂ ਹੁੰਦੀ ਸਗੋਂ ਘਬਰਾਹਟ ਕਾਰਨ ਵਧਣ ਵਾਲੀ ਹਾਰਟਬੀਟ ਨਾਲ ਹੁੰਦੀ ਹੈ।
5. ਚੈਸਟ ਪੇਨ ਨੂੰ ਨਾ ਇਗਨੋਰ
ਕਦੇ ਵੀ ਚੈਸਟ ਪੇਨ ਹੋਵੇ ਤਾਂ ਉਸ ਸਮੇਂ ਸਾਰੇ ਕੰਮ ਛੱਡ ਕੇ ਡਾਕਟਰ ਕੋਲ ਜਾਓ। ਇਸ ਤੋਂ ਇਲਾਵਾ ਕਿਸੇ ਵੀ ਦੋਸਤ ਜਾਂ ਰਿਸ਼ਤੇਦਾਰ ਦੀ ਮਦਦ ਲਓ।