ਮੈਚ ਦੌਰਾਨ ਗਰਾਉਂਡ ''ਚ ਪਹੁੰਚਿਆ ਵਿਅਕਤੀ, ਸਲਿਪ ''ਤੇ ਖੜੇ ਹੋ ਕੇ ਕੀਤੀ ਕੁਮੈਂਟੇਟਰੀ

06/01/2018 5:20:13 PM

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਆਈ.ਸੀ.ਸੀ. ਵਰਲਡ ਇਲੈਵਨ ਅਤੇ ਵੈਸਟ ਇੰਡੀਜ਼ ਦੇ ਵਿਚਕਾਰ ਹੋਏ ਮੈਚ 'ਚ ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਦੀ ਪਾਰੀ ਅਤੇ ਰਾਹਿਦ ਅਫਰੀਦੀ ਦੇ ਆਖਰੀ ਮੈਚ ਦੇ ਇਲਾਵਾ ਵੀ ਇਕ ਹੋਰ ਚੀਜ਼ ਸੀ ਜੋ ਚਰਚਾ ਦਾ ਕਾਰਨ ਬਣੀ। ਮੈਦਾਨ 'ਤੇ ਅਜਿਹਾ ਦ੍ਰਿਸ਼ ਦਿਖਾਈ ਦਿੱਤਾ ਜਿਸਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ, ਮੈਚ ਦੀ ਕਮੈਂਟੇਟਰੀ ਕਰ ਰਹੇ ਨਾਸਿਰ ਹੁਸੈਨ ਮਾਈਕ ਦੇ ਨਾਲ ਸਲਿਪ 'ਤੇ ਕਮੈਂਟਰੀ ਕਰਦੇ ਦਿਖੇ, ਆਈ.ਸੀ.ਸੀ. ਨੇ ਇਸ ਮੈਚ ਨੂੰ ਅੰਤਰਰਾਸ਼ਟਰੀ ਦਰਜਾ ਦਿੱਤੀ ਸੀ। ਇਸੇ ਵਜ੍ਹਾ ਨਾਲ ਬਹੁਤ ਸਾਰੇ ਫੈਨ ਨਾਸਿਰ ਦੀ ਹਰਕਤ ਤੋਂ ਨਾਰਾਜ ਦਿਖਾਈ ਦਿੱਤੇ, ਲੋਕਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੈਚ 'ਚ ਅਜਿਹਾ ਨਹੀਂ ਹੋਣਾ ਚਾਹੀਦਾ। ਟਵਿਟਰ 'ਤੇ ਲੋਕਾਂ ਨੇ ਇਸ ਸਾਬਕਾ ਇੰਗਲੈਂਡ ਕਪਤਾਨ ਦੀ ਕਲਾਸ ਲਗਾਉਣ ਦੀ ਵੀ ਕੋਸ਼ਿਸ਼ ਕੀਤਾ।

 


Related News