ਆਈ. ਪੀ. ਐੱਲ. ਇਲੈਵਨ ''ਚ ਵਿਰਾਟ ਨੂੰ ਜਗ੍ਹਾ ਨਹੀਂ

05/23/2018 2:14:56 AM

ਨਵੀਂ ਦਿੱਲੀ— ਤਿੰਨੋਂ ਫਾਰਮੈੱਟਸ 'ਚ ਭਾਰਤੀ ਕਪਤਾਨ ਤੇ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਵਿਰਾਟ ਕੋਹਲੀ ਨੂੰ ਆਈ. ਪੀ. ਐੱਲ.-11 ਵਿਚ ਲੀਗ ਗੇੜ ਤੋਂ ਬਾਅਦ ਕ੍ਰਿਕਇੰਫੋ ਦੀ ਚੁਣੀ ਗਈ ਆਈ. ਪੀ. ਐੱਲ. ਇਲੈਵਨ 'ਚ ਜਗ੍ਹਾ ਨਹੀਂ ਮਿਲੀ ਹੈ।
ਕ੍ਰਿਕਇੰਫੋ ਨੇ ਸਮਾਰਟ ਸਟੇਟਸ ਦਾ ਇਸਤੇਮਾਲ ਕਰਦਿਆਂ 2018 ਆਈ. ਪੀ. ਐੱਲ. ਲੀਗ ਗੇੜ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਇਲੈਵਨ ਦੀ ਚੋਣ ਕੀਤੀ ਹੈ ਪਰ ਇਸ 'ਚ ਵਿਰਾਟ ਨੂੰ  ਨਜ਼ਰਅੰਦਾਜ਼ ਕੀਤਾ ਗਿਆ ਹੈ। ਵਿਰਾਟ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਪਲੇਅ ਆਫ 'ਚ ਨਹੀਂ ਪਹੁੰਚ ਸਕੀ ਹੈ।
ਆਈ. ਪੀ. ਐੱਲ. ਇਲੈਵਨ-ਲੋਕੇਸ਼ ਰਾਹੁਲ, ਸੁਨੀਲ ਨਾਰਾਇਣ, ਕੇਨ ਵਿਲੀਅਮਸਨ (ਕਪਤਾਨ), ਅੰਬਾਤੀ ਰਾਇਡੂ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਰਾਸ਼ਿਦ ਖਾਨ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਐਂਡ੍ਰਿਊ ਟਾਏ।