ਮਾਰਸ਼ਲ ਅਰਜਨ ਸਿੰਘ ਸਮਾਰਕ ਹਾਕੀ ਟੂਰਨਾਮੈਂਟ 7 ਮਈ ਤੋਂ

05/06/2018 5:28:48 PM

ਚੰਡੀਗੜ੍ਹ (ਬਿਊਰੋ)— ਪਹਿਲਾ ਮਾਰਸ਼ਲ ਅਰਜਨ ਸਿੰਘ ਸਮਾਰਕ ਸਰਬ ਭਾਰਤੀ ਹਾਕੀ ਟੁਰਨਾਮੈਂਟ 7 ਤੋਂ 12 ਮਈ ਤੱਕ ਇੱਥੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ 'ਚ 16 ਟੀਮਾਂ ਹਿੱਸਾ ਲੈਣਗੀਆਂ। 16 ਟੀਮਾਂ 'ਚ ਦੇਸ਼ ਦੀਆਂ ਸਰਵਸ਼੍ਰੇਸ਼ਠ ਕਲੱਬ ਟੀਮਾਂ ਤੋਂ ਇਲਾਵਾ ਹਥਿਆਰਬੰਦ ਫੌਜ ਅਤੇ ਅਰਧ ਮਿਲਟਰੀ ਫੌਜ ਦੀਆਂ 8 ਟੀਮਾਂ ਰਹਿਣਗੀਆਂ। ਪਹਿਲੇ 'ਮਾਰਸ਼ਲ ਅਰਜਨ ਸਿੰਘ ਸਮਾਰਕ' ਸਰਬ ਭਾਰਤੀ ਹਾਕੀ ਟੂਰਨਾਮੈਂਟ ਦਾ ਆਯੋਜਨ ਮਹਾਨ ਜਵਾਨਾਂ ਨੂੰ ਸਨਮਾਨਤ ਕਰਨ ਦੇ ਲਈ ਭਾਰਤੀ ਹਵਾਈ ਫੌਜ ਕੰਟਰੋਲ ਬੋਰਡ, ਨਵੀਂ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ। 

ਭਾਰਤੀ ਹਵਾਈ ਫੌਜ ਦੇ ਮਰਹੂਮ ਮਾਰਸ਼ਲ ਅਰਜਨ ਸਿੰਘ ਡੀ.ਐੱਫ.ਸੀ. ਭਾਰਤੀ ਹਵਾਈ ਫੌਜ ਦੇ ਪਹਿਲੇ ਅਤੇ ਇਕਮਾਤਰ 'ਫਾਈਵ ਸਟਾਰ ਰੈਂਕ' ਅਧਿਕਾਰੀ ਸਨ ਜੋ ਹਾਕੀ ਖੇਡ ਦੇ ਜ਼ਬਰਦਸਤ ਪ੍ਰੇਮੀ ਸਨ। ਹਵਾਈ ਫੌਜ ਦੇ ਪ੍ਰਮੁੱਖ ਏਅਰ ਚੀਫ ਮਾਰਸ਼ਲ ਬੀ.ਐੱਨ. ਧਨੋਆ 14 ਮਈ ਨੂੰ ਆਯੋਜਿਤ ਹੋਣ ਵਾਲੇ ਪਹਿਲੇ ਮੈਚ ਦੇ ਮੁੱਖ ਮਹਿਮਾਨ ਹੋਣਗੇ। ਭਾਰਤੀ ਹਵਾਈ ਫੌਜ ਹਮੇਸ਼ਾ ਤੋਂ ਖੇਡਾਂ ਨੂੰ ਉਤਸ਼ਾਹਤ ਕਰਨ 'ਚ ਮੋਹਰੀ ਰਹੀ ਹੈ।