ਹਾਕੀ ਇੰਡੀਆ ਨੇ FIH ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਕੈਂਪ ਲਈ 48 ਖਿਡਾਰੀ ਚੁਣੇ

05/25/2018 2:22:13 PM

ਨਵੀਂ ਦਿੱਲੀ— ਹਾਕੀ ਇੰਡੀਆ ਨੇ ਨੀਦਰਲੈਂਡ ਦੇ ਬਰੇਡਾ ਵਿੱਚ ਹੋਣ ਵਾਲੀ ਐੱਫ.ਆਈ.ਐੱਚ. ਪੁਰਸ਼ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ 21 ਦਿਨਾਂ ਰਾਸ਼ਟਰੀ ਕੈਂਪ ਲਈ ਅੱਜ 48 ਖਿਡਾਰੀਆਂ ਦੀ ਚੋਣ ਕੀਤੀ। ਕੈਂਪ 28 ਮਈ ਤੋਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਿਟੀ ਵਿੱਚ ਸ਼ੁਰੂ ਹੋਵੇਗਾ । ਤਿੰਨ ਹਫਤੇ ਤੱਕ ਚਲੇ ਰਾਸ਼ਟਰੀ ਕੈਂਪ ਦੇ ਬਾਅਦ 55 ਖਿਡਾਰੀਆਂ ਦੇ ਪੂਲ ਤੋਂ ਇਨ੍ਹਾਂ 48 ਖਿਡਾਰੀਆਂ ਦੀ ਚੋਣ ਕੀਤੀ ਗਈ ਜੋ ਹੁਣ ਮੁੱਖ ਕੋਚ ਹਰਿੰਦਰ ਸਿੰਘ ਦੇ ਮਾਰਗਦਰਸ਼ਨ ਵਾਲੇ ਕੈਂਪ ਵਿੱਚ ਹਿੱਸਾ ਲੈਣਗੇ । 

ਹਰਿੰਦਰ ਨੇ ਕਿਹਾ, ''ਪਿਛਲੇ ਕੈਂਪ ਵਿੱਚ ਅਸੀਂ ਖਿਡਾਰੀਆਂ ਦੇ ਵਿਅਕਤੀਗਤ ਕੌਸ਼ਲ  ਉੱਤੇ ਧਿਆਨ ਦਿੱਤਾ ਸੀ ਤਾਂ ਜੋ ਘੱਟ ਗਲਤੀਆਂ ਹੋਣ । ਕਾਫ਼ੀ ਧਿਆਨ ਗੋਲ ਸਕੋਰਿੰਗ ਅਤੇ ਪੈਨਲਟੀ ਕਾਰਨਰ ਨੂੰ ਬਚਾਉਣ ਉੱਤੇ ਦਿੱਤਾ ਗਿਆ ।'' ਇਨ੍ਹਾਂ ਖਿਡਾਰੀਆਂ ਵਿੱਚ ਛੇ ਗੋਲਕੀਪਰ ਅਤੇ 14 ਡਿਫੈਂਡਰ ਸ਼ਾਮਿਲ ਹਨ । ਹਰਿੰਦਰ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਬਰੇਡਾ ਵਿੱਚ ਹੋਣ ਵਾਲੇ ਚੈਂਪੀਅਨਜ਼ ਟਰਾਫੀ ਮੁਕਾਬਲੇ ਵਿੱਚ ਖੇਡਣ ਲਈ ਖਿਡਾਰੀ ਚੁਣਨ ਲਈ ਸਾਡੇ ਕੋਲ ਬਹੁਤ ਪੂਲ ਹੈ । ਇਸ ਵਾਰ ਇਹ ਮਸ਼ਹੂਰ ਪ੍ਰਤੀਯੋਗਿਤਾ ਦਾ ਅੰਤਿਮ ਪੜਾਅ ਹੈ ਇਸ ਲਈ ਅਸੀਂ ਪੋਡੀਅਮ ਸਥਾਨ ਹਾਸਲ ਕਰੇ ਇਤਹਾਸ ਦਾ ਹਿੱਸਾ ਬਣਨਾ ਚਾਹਾਂਗੇ । ਸਾਡਾ ਧਿਆਨ ਇਸ ਉੱਤੇ ਹੀ ਲੱਗਾ ਹੋਵੇਗਾ ।''         

ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :-  

 

ਗੋਲਕੀਪਰ : ਪੀ. ਆਰ. ਸ਼੍ਰੀਜੇਸ਼, ਸੂਰਜ ਕਰਕੇਰਾ, ਕ੍ਰਿਸ਼ਣ ਬਹਾਦੁਰ ਪਾਠਕ, ਵਿਕਾਸ ਦਹੀਆ, ਜਗਦੀਪ ਦਯਾਲ, ਪ੍ਰਸ਼ਾਂਤ ਕੁਮਾਰ ਚੌਹਾਨ।       

ਡਿਫੈਂਡਰ : ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਗੁਰਿੰਦਰ ਸਿੰਘ, ਵਰੁਣ ਕੁਮਾਰ,  ਕੋਥਾਜੀਤ ਸਿੰਘ ਖਾਦਾਂਗਬਾਮ,  ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਬਰਿੰਦਰ ਲਾਕੜਾ,  ਨੀਲਮ ਸੰਜੀਵ ਜੇਸ, ਦੀਪਸਾਨ ਟਿਰਕੀ, ਗੁਰਜਿੰਦਰ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਗੌੜਾ, ਆਨੰਦ ਲਾਕੜਾ।      

ਮਿਡਫੀਲਡਰ : ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ ਖਾਂਗਜੁਮ, ਸੁਮਿਤ, ਸਿਮਰਜੀਤ ਸਿੰਘ, ਨੀਲਕਾਂਤ ਸ਼ਰਮਾ, ਸਰਦਾਰ ਸਿੰਘ, ਹਾਰਦਿਕ ਸਿੰਘ, ਲਲਿਤ ਕੁਮਾਰ ਉਪਾਧਿਆਏ, ਰਾਜ ਕੁਮਾਰ ਪਾਲ, ਅਮੋਨ ਮੀਰਾਸ਼ ਟਿਰਕੀ, ਧਰਮਿੰਦਰ ਸਿੰਘ, ਮਨਪ੍ਰੀਤ,  ਵਿਵੇਕ ਸਾਗਰ ਪ੍ਰਸਾਦ ।        

ਫਾਰਵਰਡ : ਐੱਸ ਵੀ. ਸੁਨੀਲ, ਆਕਾਸ਼ਦੀਪ ਸਿੰਘ, ਗੁਰਜਾਂਤ ਸਿੰਘ, ਮਨਦੀਪ ਸਿੰਘ,  ਰਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਮਿਤ ਕੁਮਾਰ, ਮੁਹੰਮਦ ਉਮਰ, ਏ. ਸੁਦੇਵ ਬੇਲਿਮਾਗਗਾ, ਮੁਹੰਮਦ ਰਹੀਲ ਮੌਸੀਨ, ਅਰਮਾਨ ਕੁਰੈਸ਼ੀ, ਸੁਖਜੀਤ ਸਿੰਘ, ਗਗਨਦੀਪ ਸਿੰਘ ਸੀਨੀਅਰ, ਪਰਦੀਪ ਸਿੰਘ, ਮਨਿੰਦਰਜੀਤ ਸਿੰਘ ।