ਹਿੰਡਾਲਕੋ ਦਾ ਮੁਨਾਫਾ 25 ਫੀਸਦੀ ਘਟਿਆ, ਆਦਮਨ 5.9 ਫੀਸਦੀ ਵਧੀ

05/16/2018 8:48:37 PM

ਨਵੀਂ ਦਿੱਲੀ—ਵਿੱਤ ਸਾਲ 2018 ਦੀ ਚੌਥੀ ਤਿਮਾਹੀ 'ਚ ਹਿੰਡਾਲਕੋ ਦਾ ਮੁਨਾਫਾ 25 ਫੀਸਦੀ ਘੱਟ ਕੇ 377 ਕਰੋੜ ਰੁਪਏ ਹੋ ਗਿਆ ਹੈ। ਵਿੱਤ ਸਾਲ 2017 ਦੀ ਚੌਥੀ ਤਿਮਾਹੀ 'ਚ ਹਿੰਡਾਲਕੋ ਦਾ ਮੁਨਾਫਾ 502.5 ਕਰੋੜ ਰੁਪਏ ਰਿਹਾ ਸੀ। ਵਿੱਤ ਸਾਲ 2018 ਦੀ ਚੌਥੀ ਤਿਮਾਹੀ 'ਚ ਹਿੰਡਾਲਕੋ ਦੀ ਆਮਦਨ 5.9 ਫੀਸਦੀ ਵਧ ਕੇ 11,681 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤ ਸਾਲ 2017 ਦੀ ਚੌਥੀ ਤਿਮਾਹੀ 'ਚ ਹਿੰਡਾਲਕੋ ਦੀ ਆਮਦਨ 11,206 ਕਰੋੜ ਰੁਪਏ ਰਹੀ ਸੀ।


ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਹਿੰਡਾਲਕੋ ਦਾ ਐਬਿਟਡਾ 1,347 ਕਰੋੜ ਰੁਪਏ ਤੋਂ ਘੱਟ ਕੇ 1,257.6 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਹਿੰਡਾਲਕੋ ਦਾ ਐਬਿਟਡਾ ਮਾਰਜੀਨ 12.2 ਫੀਸਦੀ ਤੋਂ ਘੱਟ ਕੇ 10.8 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਹਿੰਡਾਲੋਕ ਦੇ ਐਲੂਮੀਨੀਅਮ ਕਾਰੋਬਾਰ ਦਾ ਐਬਿਟ 918.1 ਕਰੋੜ ਰੁਪਏ ਤੋਂ ਮਾਮੂਲੀ ਵਧ ਕੇ 920.4 ਕਰੋੜ ਰੁਪਏ ਰਹੀ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਹਿੰਡਾਲਕੋ ਦੇ ਕਾਪਰ ਕਾਰੋਬਾਰ ਦਾ ਐਬਿਟ 496.7 ਕਰੋੜ ਰੁਪਏ ਘੱਟ ਕੇ 329.1 ਕਰੋੜ ਰੁਪਏ ਰਹੀ ਹੈ।