ਹਿਮਾਚਲ ''ਚ ਪਲਟੀ ਬੱਸ, 20 ਯਾਤਰੀ ਜ਼ਖਮੀ

05/25/2018 3:29:37 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਬਿਲਾਸੁਪਰ-ਸ਼ਿਮਲਾ ਹਾਈਵੇ ਦੇ ਮੰਗਰੌਤ 'ਚ ਸ਼ਨੀਵਾਰ ਦੀ ਸਵੇਰ ਨੂੰ ਇਕ ਬੱਸ ਦੇ ਪਲਟ ਜਾਣ ਨਾਲ ਗੁਜਰਾਤ ਦੇ ਘੱਟ ਤੋਂ ਘੱਟ 20 ਯਾਤਰੀ ਜ਼ਖਮੀ ਹੋ ਗਏ ਹਨ। ਹਾਦਸੇ ਦਾ ਸ਼ਿਕਾਰ ਹੋਈ ਬੱਸ 'ਚ 41 ਯਾਤਰੀ ਸਵਾਰ ਸਨ ਅਤੇ ਇਹ ਬੱਸ ਸ਼ਿਮਲਾ ਤੋਂ ਮਨਾਲੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੱਸ ਦੀ ਰਫਤਾਰ ਜ਼ਿਆਦਾ ਹੋਣ ਦੇ ਕਾਰਨ ਇਹ ਹਾਦਸਾ ਹੋਇਆ। ਇਸ ਦੁਰਘਟਨਾ 'ਚ ਸੜਕ ਕਿਨਾਰੇ ਖੜੀਆਂ ਦੋ ਹੋਰ ਕਾਰਾਂ ਵੀ ਖਰਾਬ ਹੋ ਗਈਆਂ।
ਇਸ ਘਟਨਾ 'ਚ ਜ਼ਖਮੀਆਂ ਨੂੰ ਬਿਲਾਸਪੁਰ ਦੇ ਇਕ ਹਸਪਤਾਲ 'ਚ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸਿਥਤੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


Related News