ਗੁਜਰਾਤ ਹਾਈਵੇ ''ਤੇ ਭਿਆਨਕ ਹਾਦਸਾ, 19 ਲੋਕਾਂ ਦੀ ਮੌਤ

05/19/2018 9:21:31 AM

ਨਵੀਂ ਦਿੱਲੀ— ਗੁਜਰਾਤ 'ਚ ਹਾਈਵੇ 'ਤੇ ਅੱਜ ਸਵੇਰੇ ਭਾਵਨਗਰ-ਅਹਿਮਦਾਬਾਦ ਹਾਈਵੇ 'ਤੇ ਇਕ ਟਰੱਕ ਅਚਾਨਕ ਓਲਟ ਗਿਆ, ਜਿਸ ਨਾਲ 19 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਜਾਣਕਾਰੀ ਮੁਤਾਬਕ ਸੀਮੇਂਟ ਨਾਲ ਲੱਦਿਆ ਟਰੱਕ ਭਾਵਨਗਰ ਦੇ ਬਵਲਆਲੀ ਪਿੰਡ ਕੋਲ ਅਹਿਮਦਾਬਾਦ ਹਾਈਵੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਭਿਆਨਕ ਹਾਦਸੇ 'ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ ਹਨ। ਮੌਕੇ 'ਤੇ ਪਹੁੰਚੀ ਪੁਲਸ ਹੁਣ ਮਾਮਲੇ ਦੀ ਜਾਂਚ 'ਚ ਕਰ ਰਹੀ ਹੈ।