ਫ੍ਰੈਂਚ ਓਪਨ : ਸਾਬਕਾ ਵਿਸ਼ਵ ਨੰਬਰ ਇਕ ਖਿਡਾਰਨ ਵੋਜ਼ਨੀਆਕੀ ਹੋਈ ਬਾਹਰ

06/04/2018 6:57:42 PM

ਪੈਰਿਸ : ਸਾਬਕਾ ਵਿਸ਼ਵ ਨੰਬਰ ਇਕ ਡੈਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਉਲਟਫੇਰ ਦਾ ਸ਼ਿਕਾਰ ਹੋ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਜਦਕਿ ਦੁਨੀਆ ਦੀ ਮੌਜੂਦਾ ਨਬੰਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਇਕ ਤਰਫਾ ਮੁਕਾਬਲੇ 'ਚ ਸਿੱਧੇ ਸੈਟਾਂ 'ਚ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਵੋਜ਼ਨੀਆਕੀ ਦੁਨੀਆ ਦੀ 14ਵਾਂ ਦਰਜਾ ਪ੍ਰਾਪਤ ਰੂਸ ਦੀ ਦਾਰਿਆ ਕਸਾਤਕਿਨਾ ਖਿਲਾਫ ਸਿੱਧੇ ਸੈਟਾਂ 'ਚ 6-7, 3-6 ਨਾਲ ਹਾਰ ਕੇ ਪ੍ਰਤਿਯੋਗਿਤਾ ਤੋਂ ਬਾਹਰ ਹੋ ਗਈ।

ਦਾਰਿਆ ਨੇ ਆਪਣੇ ਕਰੀਅਰ 'ਚ ਪਹਿਲੀ ਵਾਰ ਰੋਲਾਂ ਗੈਰੋ 'ਚ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਐਤਵਾਰ ਨੂੰ ਦੂਜਾ ਸੈਟ ਜਦੋਂ 3-3 ਨਾਲ ਬਰਾਬਰ ਸੀ ਤਾਂ ਖਰਾਬ ਰੋਸ਼ਨੀ ਕਾਰਨ ਖੇਡ ਰੋਕਣਾ ਪਿਆ ਅਤੇ ਸੋਮਵਾਰ ਨੂੰ ਦਾਰਿਆ ਨੇ ਲਗਾਤਾਰ ਤਿਨ ਗੇਮ ਜਿੱਤ ਕੇ ਆਖਰੀ 8 'ਚ ਪ੍ਰਵੇਸ਼ ਕਰ ਕੀਤਾ ਹੈ। ਦਾਰਿਆ ਕੁਆਰਟਰ ਫਾਈਨਲ 'ਚ ਅਮਰੀਕੀ ਓਪਨ ਚੈਂਪੀਅਨ ਸਲੋਏਨ ਸਟੀਫਨਸ ਨਾਲ ਭਿੜੇਗੀ।

ਫ੍ਰੈਂਚ ਓਪਨ 2014 ਅਤੇ 2017 ਦੀ ਉਪ ਜੇਤੂ ਹਾਲੇਪ ਨੇ ਬੈਲਜਿਅਮ ਦੀ 16ਵਾਂ ਦਰਜਾ ਪ੍ਰਾਪਤ ਏਲਿਸ ਮਰਟੇਂਸ ਨੂੰ ਸਿੱਧੇ ਸੈਟਾਂ 'ਚ 6-2, 6-1 ਨਾਲ ਹਰਾ ਕੇ ਤੀਜੀ ਵਾਰ ਰੋਲਾਂ ਗੈਰੋ 'ਚ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਹਾਲੇਪ ਨੇ ਇਹ ਮੁਕਾਬਲਾ ਸਿਰਫ 59 ਮਿੰਟ 'ਚ ਜਿੱਤਿਆ ਜਿਸ 'ਚ ਦੂਜਾ ਸੈਟ ਉਨ੍ਹਾਂ ਨੇ ਸਿਰਫ 22 ਮਿੰਟ 'ਚ ਆਪਣੇ ਨਾਂ ਕੀਤਾ।

ਰੋਮਾਨੀਆ ਦੀ ਹਾਲੇਪ ਨੇ ਜਨਵਰੀ 'ਚ ਆਸਟਰੇਲੀਆ ਓਪਨ ਦੇ ਸੈਮੀਫਾਈਨਲ 'ਚ ਪਹੁੰਚੀ ਏਲਿਸ ਦੀ ਸਰਵਿਸ 6 ਵਾਰ ਤੋੜੀ। ਸਿਖਰ ਦਰਜਾ ਪ੍ਰਾਪਤ ਹਾਲੇਪ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਜਰਮਨੀ ਦੀ 12ਵੀਂ ਸੀਡ ਐਂਜੇਲਿਕ ਕਰਬਰ ਅਤੇ ਸੱਤਵੀਂ ਫ੍ਰਾਂਚ ਦੀ ਕੈਰੋਲਿਨ ਗਾਰਸਿਆ ਵਿਚਾਲੇ ਮੈਚ ਦੀ ਜੇਤੂ ਨਾਲ ਭਿੜੇਗੀ।