ਮੁਫਤ ਮੈਡੀਕਲ ਕੈਂਪ ਦੌਰਾਨ ਹਜ਼ਾਰ ਤੋਂ ਵੱਧ ਬੱਚਿਆਂ ਦਾ ਕੀਤਾ ਚੈਕਅੱਪ

05/16/2018 10:58:52 AM

ਤਰਨਤਾਰਨ (ਬਲਵਿੰਦਰ ਕੌਰ) : ਅੱਜ ਦੇ ਮਹਿੰਗਾਈ ਭਰੇ ਦੌਰ 'ਚ ਕਿਸੇ ਬੀਮਾਰੀ ਦਾ ਇਲਾਜ ਕਰਵਾਉਣ ਬਹੁਤ ਮੁਸ਼ਕਿਲ ਹੈ ਜਿਸ ਲਈ ਕਈ ਸਮਾਜ ਸੇਵੀ ਸੰਸਥਾ ਗਰੀਬਾਂ ਦੀ ਮਦਦ ਦੇ ਉਪਰਾਲੇ ਕਰਦੀਆਂ ਹਨ। ਇਸੇ ਲੜੀ ਤਹਿਤ ਗਰੀਬ ਅਤੇ ਜਰੂਰਤਮੰਦ ਬੱਚਿਆਂ ਦੀ ਜਾਂਚ ਲਈ ਚੱਲ ਰਹੇ ਕੈਂਪ ਦੌਰਾਨ ਲਗਭਗ ਹੁਣ ਤੱਕ 1 ਹਜ਼ਾਰ ਤੋਂ ਉਪਰ ਬੱਚਿਆਂ ਦਾ ਮੁਫਤ ਚੈਕਅੱਪ ਕੀਤਾ ਜਾ ਚੁੱਕਿਆ ਹੈ। ਇਹ ਜਾਣਕਾਰੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਪ੍ਰਿਯਾ ਨੇ ਡਾ. ਰੰਧਾਵਾ ਕਲੀਨਿਕ ਅੰਮ੍ਰਿਤਸਰ ਰੋਡ ਵਿਖੇ ਬੱਚਿਆਂ ਦਾ ਚੈਕਅੱਪ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਆਉਣ ਵਾਲੇ ਬੱਚਿਆਂ ਦਾ ਸਵੇਰੇ 9 ਤੋਂ 2 ਵਜੇ ਤੱਕ ਮੁਫਤ ਚੈਕਅੱਪ ਕੀਤਾ ਜਾ ਰਿਹਾ ਹੈ ਅਤੇ ਇਹ ਕੈਂਪ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਜਰੂਰਤਮੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੱਲ ਰਹੇ ਕੈਂਪ ਦਾ ਲਾਭ ਉਠਾਉਣ। ਇਸ ਮੌਕੇ ਈ. ਐੱਨ. ਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ, ਫਾਰਮਾਸਿਸਟ ਅਮਿਤ ਕੁਮਾਰ, ਡਿੰਪੀ, ਗੁਰਪਾਲ ਸਿੰਘ, ਸੰਦੀਪ ਸਿੰਘ, ਰਾਣੀ, ਹੈਪੀ, ਹੈਰੀ ਆਦਿ ਸਟਾਫ ਮੈਂਬਰ ਹਾਜ਼ਰ ਸਨ।