3 ਲੱਖ 31 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ''ਚ ਇਕ ਖਿਲਾਫ ਮਾਮਲਾ ਦਰਜ

05/27/2018 7:59:55 AM

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਥਾਣਾ ਸਿਟੀ ਬੰਗਾ ਪੁਲਸ ਨੇ 3 ਲੱਖ 31 ਹਜ਼ਾਰ ਰੁਪਏ ਦਾ ਬਿਆਨਾ ਜ਼ਮੀਨ ਲੈ ਕੇ ਇਕ ਵਿਅਕਤੀ ਖਿਲਾਫ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਸ਼ਿਕਾਇਤ 'ਚ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਹਾਲ ਵਾਸੀ ਆਰ ਜਨਤਾ ਇੰਨਕਲੇਵ ਦੁੱਗਰੀ ਰੋਡ ਲੁਧਿਆਣਾ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਕਮਲਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਕਿ ਲੁਧਿਆਣਾ ਵਿਖੇ ਵਕੀਲ ਦੇ ਤੌਰ 'ਤੇ ਕੰਮ ਕਰਦਾ ਹੈ, ਉਸ ਦੇ ਨਾਲ ਰੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਨਾਮੀ ਵਿਅਕਤੀ ਵੀ ਵਕੀਲ ਦਾ ਕੰਮ ਕਰਦਾ ਹੈ। ਉਸ ਨੇ ਅੱਗੇ ਦੱਸਿਆ ਕਿ ਇਥੇ ਕਮਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ 180 ਗੈਲਕੋ ਵੈਲੀ ਰੋਪੜ ਵੀ ਅਕਸਰ ਆਉਂਦਾ/ਜਾਂਦਾ ਰਹਿੰਦਾ ਸੀ। ਇਸੇ ਦੌਰਾਨ ਹੀ ਉਹ ਕਮਲਜੀਤ ਦੇ ਸੰਪਰਕ 'ਚ ਆਇਆ। ਕਮਲਜੀਤ ਨੇ ਉਸ ਨੂੰ ਕਿਹਾ ਕਿ ਉਹ ਪ੍ਰਾਪਰਟੀ ਖਰੀਦਣ ਅਤੇ ਵੇਚਣ ਦਾ ਕੰਮ ਕਾਜ ਕਰਦਾ ਹੈ ਅਤੇ ਬੰਗਾ 'ਚ ਉਸ ਨੇ ਐੱਨ. ਆਰ. ਆਈ. ਨਾਮੀ ਕਾਲੋਨੀ ਕੱਟੀ ਹੈ। ਉਹ ਉਸ ਨੂੰ ਵਾਜਬ ਰੇਟ 'ਤੇ ਉਪਰੋਕਤ ਕਾਲੋਨੀ 'ਚ ਪਲਾਟ ਦੇ ਸਕਦਾ ਹੈ। ਉਕਤ ਦੇ ਕੋਲੋਂ ਸੰਜੀਵ ਨੇ ਇਕ ਪਲਾਟ ਮਿਤੀ 7 ਦਸੰਬਰ, 2015 ਨੂੰ ਖਰੀਦ ਕੀਤਾ ਅਤੇ ਇਕਰਾਰ ਨਾਮੇ ਮੁਤਾਬਕ ਉਸ ਨੂੰ 3 ਲੱਖ 31 ਹਜ਼ਾਰ ਰੁਪਏ ਨਕਦ ਬਿਆਨਾ ਦੇ ਦਿੱਤਾ ਅਤੇ ਉਕਤ ਪਲਾਟ ਦੀ ਰਜਿਸਟਰੀ ਲਈ 31 ਮਾਰਚ, 2016 ਦਾ ਸਮਾਂ ਨਿਸ਼ਚਿਤ ਕੀਤਾ ਗਿਆ। 
ਉਸ ਨੇ ਦੱਸਿਆ ਕਿ ਉਕਤ ਮਿੱਥੇ ਸਮੇਂ ਅਨੁਸਾਰ ਜਦੋਂ ਕਮਲਜੀਤ ਸਿੰਘ ਨੂੰ ਪਲਾਟ ਦੀ ਰਜਿਸਟਰੀ ਕਰਾਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਕੁਝ ਦਿਨਾਂ ਲਈ ਬਾਹਰ ਜਾ ਰਿਹਾ ਹੈ ਅਤੇ ਉਹ ਉਨ੍ਹਾਂ ਦੇ ਪਲਾਟ ਦੀ ਰਜਿਸਟਰੀ ਬਾਹਰਂੋ ਆ ਕੇ ਕਰਵਾ ਦੇਵੇਗਾ। ਉਸ ਨੇ ਦੱਸਿਆ ਕਿ ਉਸ ਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਉਕਤ ਪਲਾਟ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਹੈ ਅਤੇ ਉਸ ਵੱਲੋਂ ਵਾਰ-ਵਾਰ ਪੈਸੇ ਵਾਪਸ ਮੰਗਣ 'ਤੇ ਉਹ ਨਾ ਤਾਂ ਪੈਸੇ ਵਾਪਸ ਕਰ ਰਿਹਾ ਹੈ ਅਤੇ ਨਾ ਹੀ ਪਲਾਟ ਦੀ ਰਜਿਸਟਰੀ ਮੇਰੇ ਨਾਮ 'ਤੇ ਕਰਵਾ ਰਿਹਾ ਹੈ। 
ਉਪਰੋਕਤ ਸ਼ਿਕਾਇਤ ਦੀ ਜਾਂਚ ਕਰਨ ਲਈ ਉੱਪ ਪੁਲਸ ਕਪਤਾਨ ਸਪੈਸ਼ਲ ਸ਼ਾਖਾ ਆਪਣੀ ਰਿਪੋਰਟ ਦੇ ਆਧਾਰ 'ਤੇ ਅਤੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਮਾਮਲਾ ਦਰਜ ਕਰਨ ਲਈ ਥਾਣਾ ਸਿਟੀ ਬੰਗਾ 'ਦੇ ਐੱਸ. ਐੱਚ. ਓ. ਨੇ ਕਮਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ 180 ਗੈਲਕੋ ਵੈਲੀ ਖਿਲਾਫ ਮਾਮਲਾ ਨੰਬਰ 43 ਅਧੀਨ 406/420 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।