ਨਿਊਯਾਰਕ : 226 ਸਾਲਾਂ ''ਚ ਪਹਿਲੀ ਵਾਰ ਕੋਈ ਮਹਿਲਾ ਬਣੀ ਐੱਨ.ਵਾਈ.ਐੱਸ.ਈ. ਮੁਖੀ

05/22/2018 10:48:36 PM

ਵਾਸ਼ਿੰਗਟਨ— ਨਿਊਯਾਰਕ ਸਟਾਕ ਐਕਸਚੇਂਜ (ਐੱਨ.ਵਾਈ.ਐੱਸ.ਈ.) ਦੇ 226 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਕੋਈ ਮਹਿਲਾ ਸਟਾਕ ਐਕਸਚੇਂਜ ਦੀ ਮੁਖੀ ਬਣਨ ਜਾ ਰਹੀ ਹੈ। ਐੱਨ.ਵਾਈ.ਐੱਸ.ਈ. ਟ੍ਰੈਡਿੰਗ ਫਲੋਰ 'ਤੇ ਕਲਰਕ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਟੇਸੀ ਕਨਿੰਘਮ ਐਕਸਚੇਂਜ਼ ਦੀ 67ਵੀਂ ਪ੍ਰਧਾਨ ਹੋਵੇਗੀ।
ਇਸ ਸਮੇਂ ਐੱਨ.ਵਾਈ.ਐੱਸ.ਈ. ਗਰੁੱਪ ਦੀ ਮੁੱਖ ਸੰਚਾਲਨ ਅਧਿਕਾਰੀ ਕਨਿੰਘਮ ਸ਼ੁੱਕਰਵਾਰ ਤੋਂ ਐੱਨ.ਵਾਈ.ਐੱਸ.ਈ. ਦੀ ਪ੍ਰਧਾਨ ਬਣੇਗੀ। ਐੱਨ.ਵਾਈ.ਐੱਸ.ਈ. ਦੇ ਮੌਜੂਦਾ ਪ੍ਰਧਾਨ ਥਾਮਰਸ ਫਾਰਲੇ ਐਕਸਚੇਂਜ ਛੱਡ ਰਹੇ ਹਨ। ਉਹ ਇਕ ਵਿਸ਼ੇਸ਼ ਕੰਪਨੀ ਦੇ ਪ੍ਰਮੁੱਖ ਅਹੁਦੇ ਦੀ ਜ਼ਿੰਮੇਦਾਰੀ ਸੰਭਾਲਣਗੇ।