ਇਕੱਠਿਆਂ ਦੋ ਮਹਿਲਾਵਾਂ ਨਾਲ ਵਿਆਹ ਕਰੇਗਾ ਇਹ ਦਿੱਗਜ ਖਿਡਾਰੀ

05/25/2018 10:27:35 AM

ਨਵੀਂ ਦਿੱਲੀ (ਬਿਊਰੋ)— ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਰੋਨਾਲਡਿਨਹੋ ਛੇਤੀ ਹੀ ਵਿਆਹ ਕਰਨ ਵਾਲੇ ਹਨ ਅਤੇ ਉਹ ਵੀ ਇਕੱਠਿਆਂ ਦੋ ਮਹਿਲਾਵਾਂ ਨਾਲ। ਖ਼ਬਰ ਹੈ ਕਿ ਅਗਸਤ 'ਚ ਉਹ ਆਪਣੀਆਂ ਦੋ ਮੰਗੇਤਰਾਂ ਪ੍ਰਿਸ਼ਿਲਾ ਕੋਏਲਹੋ ਅਤੇ ਬ੍ਰੀਟੀਜ਼ ਸੂਜਾ ਦੇ ਨਾਲ ਵਿਆਹ ਕਰਨਗੇ। 38 ਸਾਲ ਦੇ ਰੋਨਾਲਡਿਨਹੋ ਸਾਲ 2016 ਤੋਂ ਬ੍ਰੀਟੀਜ਼ ਨੂੰ ਡੇਟ ਕਰ ਰਹੇ ਹਨ। ਜਦਕਿ ਪ੍ਰਿਸ਼ਿਲਾ ਨੂੰ ਉਹ ਕਾਫੀ ਪਹਿਲੇ ਪ੍ਰਪੋਜ਼ ਕਰ ਚੁੱਕੇ ਹਨ।

ਦੋਵੇਂ ਮਹਿਲਾਵਾਂ ਪਿਛਲੇ ਸਾਲ ਦਸੰਬਰ ਤੋਂ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰੀਓ 'ਚ ਇਕੱਠਿਆਂ ਰਹਿ ਰਹੀਆਂ ਹਨ। ਰੋਨਾਲਡਿਨਹੋ ਇਕ ਸਮੇਂ ਦੁਨੀਆ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਸਨ। ਉਹ ਆਪਣੀ ਰੰਗੀਨਮਿਜਾਜ਼ੀ ਲਈ ਕਈ ਵਾਰ ਸੁਰਖੀਆਂ 'ਚ ਰਹੇ। ਉਹ ਆਪਣੀਆਂ ਦੋਵੇਂ ਮੰਗੇਤਰਾਂ ਨਾਲ ਕਈ ਵਾਰ ਜਨਤਕ ਤੌਰ 'ਤੇ ਵੀ ਨਜ਼ਰ ਆ ਚੁੱਕੇ ਹਨ। ਖਬਰ ਹੈ ਕਿ ਉਹ ਦੋਵੇਂ ਮਹਿਲਾਵਾਂ ਨੂੰ ਪੌਕਟ ਮਨੀ ਦੇ ਤੌਰ 'ਤੇ ਹਰ ਮਹੀਨੇ 1500 ਪੌਂਡ ਲਗਭਗ 1.37 ਲੱਖ ਰੁਪਏ ਦਿੰਦੇ ਹਨ। ਬ੍ਰਾਜ਼ੀਲ ਦਾ ਇਹ ਫੁੱਟਬਾਲਰ ਦੋਹਾਂ ਨੂੰ ਇਕੋ ਜਿਹੇ ਗਿਫਟ ਵੀ ਦਿੰਦਾ ਹੈ।